ਪ੍ਰਵੀਨ ਕੁਮਾਰ ਨੇ ਪੁਰਸ਼ਾਂ ਦੀ ਉੱਚੀ ਛਾਲ ‘ਚ ਜਿੱਤਿਆ ਸੋਨ ਤਮਗਾ
ਪੈਰਿਸ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਨੇ 27ਵਾਂ ਤਮਗਾ ਜਿੱਤਿਆ ਹੈ। ਹੋਕੁਟੋ ਹੋਟਜ਼ੇ ਸੇਮਾ ਨੇ ਸ਼ੁੱਕਰਵਾਰ ਨੂੰ ਪੁਰਸ਼ਾਂ ਦੇ ਸ਼ਾਟਪੁੱਟ ਐੱਫ-57 ਦੇ ਫਾਈਨਲ ‘ਚ ਕਾਂਸੀ ਦਾ ਤਗਮਾ ਜਿੱਤਿਆ। ਉਸ ਨੇ 14.65 ਮੀਟਰ ਦਾ ਨਿੱਜੀ ਸਰਵੋਤਮ ਥਰੋਅ ਕੀਤਾ। ਭਾਰਤ ਦੇ ਸੋਮਨ ਰਾਣਾ ਇਸੇ ਈਵੈਂਟ ‘ਚ 5ਵੇਂ ਸਥਾਨ ‘ਤੇ ਰਹੇ। ਉਸ ਨੇ 14.07 ਦਾ ਸਕੋਰ ਕੀਤਾ।
ਇਹ ਵੀ ਪੜ੍ਹੋ- ਗਣੇਸ਼ ਚਤੁਰਥੀ : ਇਸ ਸ਼ੁੱਭ ਸਮੇਂ ‘ਚ ਕਰ ਸਕਦੇ ਹੋ ਬੱਪਾ ਦੀ ਸਥਾਪਨਾ
ਇਸ ਤੋਂ ਪਹਿਲਾਂ ਪ੍ਰਵੀਨ ਕੁਮਾਰ ਨੇ ਸ਼ੁੱਕਰਵਾਰ ਨੂੰ ਪੁਰਸ਼ਾਂ ਦੀ ਹਾਈ ਜੰਪ ਟੀ-64 ਦੇ ਫਾਈਨਲ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਸਨੇ 2.08 ਮੀਟਰ ਦੀ ਛਾਲ ਮਾਰ ਕੇ ਏਸ਼ਿਆਈ ਰਿਕਾਰਡ ਬਣਾਇਆ। ਇਸ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਦਾ ਇਹ ਛੇਵਾਂ ਸੋਨ ਤਗ਼ਮਾ ਹੈ।
ਭਾਰਤ ਤਮਗਾ ਸੂਚੀ ‘ਚ 17ਵੇਂ ਸਥਾਨ ‘ਤੇ
ਹੋਟਜੇ ਸੇਮਾ ਦੇ ਇਸ ਤਗਮੇ ਦੀ ਮਦਦ ਨਾਲ ਭਾਰਤ ਤਮਗਾ ਸੂਚੀ ‘ਚ 17ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਭਾਰਤੀ ਖਿਡਾਰੀਆਂ ਨੇ ਹੁਣ ਤੱਕ 6 ਸੋਨ, 9 ਚਾਂਦੀ ਅਤੇ 12 ਕਾਂਸੀ ਦੇ ਤਗਮੇ ਜਿੱਤੇ ਹਨ। ਪੈਰਾਲੰਪਿਕ ਵਿੱਚ ਇਹ ਭਾਰਤ ਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਟੋਕੀਓ ਪੈਰਾਲੰਪਿਕਸ ‘ਚ ਭਾਰਤੀ ਖਿਡਾਰੀਆਂ ਨੇ 5 ਗੋਲਡ ਸਮੇਤ 19 ਤਗਮੇ ਜਿੱਤੇ ਸਨ।