ਪੋਪਲੀ ਸਟੋਰ ਦੇ ਮਾਲਕ ਨੇ ਕੀਤੀ ਆਤਮ-ਹੱਤਿਆ, ਨਾਭਾ ਦੀ ਨਹਿਰ ‘ਚ ਮਾਰੀ ਛਾਲ
ਨਾਭਾ ਦੀ ਮਸ਼ਹੂਰ ਪੋਪਲੀ ਜਨਰਲ ਸਟੋਰ ਦੇ ਭਰਾ ਯਸ਼ਪਾਲ ਨੇ ਨਾਭਾ ਦੇ ਰੋਹਟੀ ਪੁੱਲ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਖੁਸ਼ੀ ਕਰ ਲਈ ਹੈ | ਨਹਿਰ ਦੇ ਨਾਲ ਲੱਗਦੀ ਪੁਲਿਸ ਚੌਂਕੀ ਦੇ ਮੁਲਾਜਮਾ ਨੇ ਜਦੋਂ ਉੱਥੇ ਕੱਪੜੇ ਅਤੇ ਮੋਬਾਇਲ ਵੇਖਿਆ ਤਾਂ ਉਹਨਾਂ ਨੇ ਆਲਾ ਦੁਆਲਾ ਦੇਖਿਆ ਤਾਂ ਯਸ਼ਪਾਲ ਦੀ ਲਾਸ਼ ਤੈਰਦੀ ਜਾ ਰਹੀ ਸੀ, ਜਦੋਂ ਤੱਕ ਪੁਲਿਸ ਨੇ ਰੱਸਾ ਮੰਗਵਾ ਕੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਲਾਸ਼ ਨਹਿਰ ਵਿੱਚ ਡੁੱਬ ਗਈ। ਗੋਤਾਖੋਰਾਂ ਵੱਲੋਂ ਲਗਾਤਾਰ ਨਹਿਰ ਵਿੱਚੋਂ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਯਸ਼ਪਾਲ ਨੇ ਨੇ ਖੁਸ਼ਖੁਸ਼ੀ ਕਿਉਂ ਕੀਤੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ |
ਲਾਸ਼ ਅਜੇ ਤੱਕ ਨਹੀਂ ਮਿਲੀ
ਮੌਕੇ ਤੇ ਪੁਲਿਸ ਨੇ ਮ੍ਰਿਤਕ ਦੇ ਮੋਬਾਈਲ ਤੋਂ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਤਾਂ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਗੋਤਾਖੋਰ ਵੀ ਮੰਗਵਾਏ ਅਤੇ ਗੋਤਾਖੋਰ ਕਈ ਘੰਟੇ ਲਾਸ਼ ਨੂੰ ਲੱਭਦਾ ਰਿਹਾ। ਪਰ ਲਾਸ਼ ਅਜੇ ਤੱਕ ਨਹੀਂ ਮਿਲੀ।
ਆਤਮਹੱਤਿਆ ਕਿਉਂ ਕੀਤੀ ਇਸ ਬਾਰੇ ਪਤਾ ਨਹੀਂ ਲੱਗਿਆ
ਮ੍ਰਿਤਕ ਯਸ਼ਪਾਲ ਦੇ ਭਰਾ ਨੇ ਦੱਸਿਆ ਕਿ ਇਹ ਦੁਕਾਨ ਤੋਂ ਕੁਝ ਸਮਾਂ ਪਹਿਲਾਂ ਹੀ ਗਿਆ ਸੀ ਅਤੇ ਇਸ ਨੇ ਆਤਮਹੱਤਿਆ ਕਿਉਂ ਕਰ ਲਈ ਇਹ ਤਾਂ ਸਾਨੂੰ ਵੀ ਨਹੀਂ ਪਤਾ। ਉਸ ਨੇ ਦੱਸਿਆ ਕੀ ਮੇਰੇ ਭਰਾ ਦੀ ਪਹਿਲਾ ਫੈਕਟਰੀ ਸੀ ਉਹ ਬੰਦ ਹੋ ਗਈ ਅਤੇ ਹੁਣ ਟਰੇਡਿੰਗ ਦਾ ਕੰਮ ਕਰ ਰਿਹਾ ਸੀ। ਪਰ ਇਸ ਨੇ ਆਤਮ ਹੱਤਿਆ ਕਿਉਂ ਕੀਤੀ ਅਜੇ ਕੁਝ ਨਹੀਂ ਪਤਾ ਉਸ ਨੇ ਦੱਸਿਆ ਕਿ ਉਸ ਦਾ ਇੱਕ ਬੇਟਾ, ਬੇਟੀ ਅਤੇ ਪਿੱਛੇ ਪਤਨੀ ਨੂੰ ਛੱਡ ਗਿਆ। ਉਹਨਾਂ ਦੱਸਿਆ ਕਿ ਜਦੋਂ ਸਾਡੀ ਦੁਕਾਨ ਤੋਂ ਉਹ ਗਿਆ ਤਾਂ ਦੋਸਤ ਨੂੰ ਇਹ ਕਹਿ ਕੇ ਗਿਆ ਕਿ ਤੂੰ ਮੈਨੂੰ ਰੋਹਟੀ ਪੁਲ ਛੱਡ ਆ ਅਤੇ ਉਹ ਛੱਡ ਕੇ ਆ ਗਿਆ ਪਰ ਉਸ ਨੇ ਉਸੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ।
ਇਹ ਵੀ ਪੜ੍ਹੋ : ਆਖ਼ਿਰ ਕੌਣ ਸੀ ਉਹ ਵਿਅਕਤੀ ਜਿਸਨੇ ਚੱਲਦੇ ਸ਼ੋਅ ‘ਚ Karan Aujla ਦੇ ਮੂੰਹ ‘ਤੇ ਬੂਟ ਸੁੱਟਿਆ ?
ਦੂਜੇ ਪਾਸੇ ਰੋਹਟੀ ਪੁੱਲ ਚੌਂਕੀ ਦੇ ਇੰਚਾਰਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਡੈਡ ਬਾਡੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਪਾਣੀ ਦਾ ਵਹਾ ਤੇਜ਼ ਸੀ ਅਤੇ ਉਹ ਨਹਿਰ ਦੇ ਵਿੱਚ ਹੀ ਡੁੱਬ ਗਈ ਅਤੇ ਯੋਗੇਸ਼ ਨੇ ਆਤਮ ਹੱਤਿਆ ਕਿਉਂ ਕਰੀ ਅਸੀਂ ਕਾਰਨਾ ਦਾ ਪਤਾ ਲਗਾ ਰਹੇ ਹਾਂ।