ਚੰਡੀਗੜ੍ਹ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਐਤਵਾਰ ਨੂੰ ਗੁਰੂਗ੍ਰਾਮ ਜ਼ਿਲ੍ਹੇ ‘ਚ ਉਸ ਸਮੇਂ ਵਾਲ-ਵਾਲ ਬਚੇ, ਜਦੋਂ ਉਨ੍ਹਾਂ ਦੀ ਗੱਡੀ ਇਕ ਹੋਰ ਕਾਰ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਗੱਡੀਆਂ ਨੁਕਸਾਨੀਆਂ ਗਈਆਂ। ਗੁਰੂਗ੍ਰਾਮ ਦੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ 86 ਸਾਲਾ ਚੌਟਾਲਾ ਜਿਸ ਸਪੋਰਟਸ ਯੂਟੀਲਿਟੀ ਵਹੀਕਲ (SUV) ‘ਚ ਸਫ਼ਰ ਕਰ ਰਹੇ ਸਨ ਉਸ ਦੀ ਕਿਸੇ ਹੋਰ ਕਾਰ ਨਾਲ ਟੱਕਰ ਹੋ ਗਈ।
ਓਮ ਪ੍ਰਕਾਸ਼ ਚੌਟਾਲਾ ਆਪਣੇ ਕਾਫਲੇ ਨਾਲ ਗੁਰੂਗ੍ਰਾਮ ਤੋਂ ਇੱਜਰ ਵੱਲ ਕਿਤੇ ਜਾ ਰਹੇ ਸਨ। ਤਾਂ ਐਸਜੀਟੀ ਯੂਨੀਵਰਸਿਟੀ ਕੋਲ ਕੁਝ ਗੱਡੀਆਂ ਦਾ ਐਕਸੀਡੈਂਟ ਹੋ ਗਿਆ। ਪਰ ਇਸ ਹਾਦਸੇ ‘ਚ ਕਿਸੇ ਵੀ ਵਿਅਕਤੀ ਨੂੰ ਗੰਭੀਰ ਸੱਟ ਨਹੀਂ ਲੱਗੀ। ਇਸ ਹਾਦਸੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਨੂੰ ਤੁਰੰਤ ਦੂਜੀ ਗੱਡੀ ‘ਚ ਹੈਲਥ ਚੈਕਅਪ ਲਈ ਮੇਦਾਂਤਾ ਹਸਪਤਾਲ ਲਿਜਾਇਆ ਗਿਆ। ਇਸ ਐਕਸੀਡੈਂਟ ‘ਚ ਕਾਰਾਂ ਦਾ ਤਾਂ ਨੁਕਸਾਨ ਹੋਇਆ ਹੈ। ਪਰ ਚੰਗੀ ਗੱਲ ਇਹ ਕਿ ਇਸ ਹਾਦਸੇ ਦੌਰਾਨ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।