ਜੇਕਰ ਕਾਂਗਰਸ ਪਾਰਟੀ ਰਾਜਨੀਤੀ ਬਾਰੇ ਨਾ ਹੋਈ ਗੰਭੀਰ ਤਾਂ …. – ਮਮਤਾ ਬੈਨਰਜੀ

0
90

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਕਾਂਗਰਸ ਰਾਜਨੀਤੀ ਬਾਰੇ ਗੰਭੀਰ ਨਾ ਹੋਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਸ਼ਕਤੀਸ਼ਾਲੀ ਹੋ ਜਾਣਗੇ। ਉਨ੍ਹਾਂ ਨੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ‘ਤੇ ਫੈਸਲੇ ਨਾ ਲੈਣ ਦਾ ਦੋਸ਼ ਲਗਾਇਆ ਹੈ।

ਗੋਆ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਿੰਨ ਦਿਨਾਂ ਦੌਰੇ ਦੌਰਾਨ ਮਮਤਾ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਹੁਣ ਬਹੁਤ ਹੋਈ ਦਿੱਲੀ ਦੀ ‘ਦਾਦਾਗਿਰੀ’।

ਆਪਣੇ ਤਿੰਨ ਦਿਨਾਂ ਦੌਰੇ ਦੇ ਆਖਰੀ ਦਿਨ ਪਣਜੀ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਇਹ ਵੀ ਕਿਹਾ ਕਿ ਕਾਂਗਰਸ ਫੈਸਲੇ ਲੈਣ ‘ਚ ਦੇਰੀ ਕਰ ਰਹੀ ਹੈ ਜਿਸਦਾ ਅੰਜਾਮ ਦੇਸ਼ ਭੁਗਤ ਰਿਹਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ “ਮੈਂ ਇਸ ਸਮੇਂ ਸਭ ਕੁੱਝ ਨਹੀਂ ਕਹਿ ਸਕਦੀ ਕਿਉਂਕਿ ਉਹ ਰਾਜਨੀਤੀ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਮੋਦੀ ਜੀ ਕਾਂਗਰਸ ਦੀ ਬਦੌਲਤ ਹੋਰ ਤਾਕਤਵਰ ਹੋ ਰਹੇ ਹਨ। ਜੇਕਰ ਕੋਈ ਫੈਸਲਾ ਨਹੀਂ ਲੈ ਸਕਦਾ ਤਾਂ ਦੇਸ਼ ਨੂੰ ਇਸ ਦਾ ਨੁਕਸਾਨ ਕਿਉਂ ਝੱਲਣਾ ਪਵੇ? ਟੀਐਮਸੀ ਪ੍ਰਧਾਨ ਨੇ ਕਿਹਾ, ਕਾਂਗਰਸ ਨੂੰ ਪਹਿਲਾਂ ਵੀ ਮੌਕਾ ਮਿਲਿਆ ਸੀ। ਉਹ ਭਾਜਪਾ ਵਿਰੁੱਧ ਲੜਨ ਦੀ ਬਜਾਏ ਮੇਰੇ ਰਾਜ ਵਿੱਚ ਮੇਰੇ ਵਿਰੁੱਧ ਲੜੇ। ਬੰਗਾਲ ਵਿਚ ਮੇਰੀ ਸਿਆਸੀ ਪਾਰਟੀ ਵਿਰੁੱਧ ਲੜਿਆ ਸੀ।’

TMC ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀਆਂ ਗੋਆ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 40 ਸੀਟਾਂ ‘ਤੇ ਚੋਣ ਲੜੇਗੀ। ਬੈਨਰਜੀ ਨੇ ਕਿਹਾ ਕਿ ਟੀਐਮਸੀ ਚੋਣਾਂ ਵਿੱਚ ਖੇਤਰੀ ਪਾਰਟੀਆਂ ਨੂੰ ਸੀਟਾਂ ਅਲਾਟ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਨੇ ਕਿਹਾ, ਮੈਂ ਚਾਹੁੰਦੀ ਹਾਂ ਕਿ ਖੇਤਰੀ ਪਾਰਟੀਆਂ ਮਜ਼ਬੂਤ ਹੋਣ। ਅਸੀਂ ਚਾਹੁੰਦੇ ਹਾਂ ਕਿ ਸੰਘੀ ਢਾਂਚਾ ਮਜ਼ਬੂਤ ਹੋਵੇ। ਸਾਨੂੰ ਰਾਜਾਂ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ।

LEAVE A REPLY

Please enter your comment!
Please enter your name here