ਪੰਜਾਬ ਦੀ ਸਿਆਸਤ ਵਿੱਚ ਲਗਾਤਾਰ ਹਲਚਲ ਮੱਚ ਰਹੀ ਹੈ। ਪੰਜਾਬ ਕਾਂਗਰਸ ਵਿੱਚ ਮਚੇ ਘਮਾਸਾਨ ਦੇ ਸੰਬੰਧ ‘ਚ ਕੱਲ੍ਹ ਨੂੰ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਬੁਲਾਇਆ ਹੈ। ਕੱਲ੍ਹ ਨੂੰ ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਨਾਲ ਮੁਲਾਕਾਤ ਹੋਵੇਗੀ। ਜਿਸ ਤੋਂ ਬਾਅਦ ਹੀ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ‘ਤੇ ਵਿਰਾਮ ਲੱਗਣ ਦੇ ਲੱਛਣ ਵਿੱਖ ਰਹੇ ਹਨ।
ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਕਈ ਵਿਧਾਇਕ ਅਤੇ ਸੰਸਦ ਦਿੱਲੀ ਵਿੱਚ ਹਾਈਕਮਾਨ ਨੂੰ ਮਿਲੇ ਅਤੇ ਆਪਣੀ – ਅਪਣੀ ਰਾਏ ਦਿੱਤੀ। ਕੈਪਟਨ ਅਮਰਿੰਦਰ ਸਿੰਘ ਦੀ ਵੀ 3 ਮੈਂਬਰੀ ਕਮੇਟੀ ਦੇ ਨਾਲ ਦੋ ਵਾਰ ਮੁਲਾਕਾਤ ਹੋਈ। ਪਰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਉਹ ਇੱਕ ਵੀ ਵਾਰ ਨਹੀਂ ਮਿਲੇ , ਜਿਸ ਤੋਂ ਬਾਅਦ ਵੀ ਖ਼ਬਰਾਂ ਦਾ ਬਾਜ਼ਾਰ ਗਰਮ ਹੋ ਗਿਆ ਸੀ।
ਇਸ ਲਈ ਸਵਾਲ ਚੁੱਕੇ ਜਾ ਰਹੇ ਸਨ ਕਿ ਅਖੀਰ ਕੈਪਟਨ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਿਉਂ ਨਹੀਂ ਕੀਤੀ, ਪਰ ਹਰੀਸ਼ ਰਾਵਤ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਹਾਈਕਮਾਨ ਅਤੇ ਕੈਪਟਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਗੁੱਸਾ ਹੈ, ਉੱਥੇ ਹੀ ਕੈਪਟਨ ਅਤੇ ਨਵਜੋਤ ਸਿੱਧੂ ਦੇ ਵਿੱਚ ਚੱਲ ਰਹੇ ਕਲੇਸ਼ ਉੱਤੇ ਵੀ ਹਰੀਸ਼ ਰਾਵਤ ਨੇ ਇਹੀ ਕਿਹਾ ਕਿ ਉਹ ਕੋਈ ਮਸਲਾ ਨਹੀਂ ਹੈ ਪਰ ਪੰਜਾਬ ਵਿੱਚ ਜੋ ਮੁੱਦਾ ਹੈ ਉਹ ਮਸਲਾ ਹੈ ਅਤੇ ਉਨ੍ਹਾਂ ‘ਤੇ ਕੰਮ ਕਰਨਾ ਜ਼ਰੁਰੀ ਹੈ ।