ਚੰਡੀਗੜ੍ਹ : ਪੰਜਾਬ ਦੇ ਨਵੇਂ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੀ ਅੱਜ ਫਿਰ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਨਹੀਂ ਹੋ ਸਕੇਗੀ। ਦਰਅਸਲ ਨਵੇਂ ਕਾਰਜਭਾਰ ਅਤੇ ਰੁਝੇਵਿਆਂ ਦੇ ਕਾਰਨ ਉਹ ਸਮਾਂ ਨਹੀਂ ਕੱਢ ਪਾ ਰਹੇ।
ਮੁੱਖ ਮੰਤਰੀ ਅੱਜ ਆਪਣੇ ਕੈਬਨਿਟ ਸਾਥੀਆਂ ਦੇ ਨਾਲ ਦਿੱਲੀ ਰਵਾਨਾ ਹੋ ਗਏ ਹਨ, ਜਿੱਥੇ ਉਹ ਕੈਬਨਿਟ ਵਿਸਥਾਰ ‘ਤੇ ਚਰਚਾ ਤੋਂ ਬਾਅਦ ਹਾਈਕਮਾਨ ਨਾਲ ਮੁਲਾਕਾਤ ਕਰਨਗੇ। ਮੁੱਖ ਮੰਤਰੀ ਦੇ ਦਿੱਲੀ ਜਾਣ ਦੇ ਕਾਰਨ ਅੱਜ ਦੀ ਮੁਲਾਕਾਤ ਵੀ ਟਲ ਗਈ ਹੈ।