ਤੇਜਿੰਦਰ ਮਹਿਤਾ ਨੇ ਸੰਭਾਲਿਆ ਡੀ. ਪੀ. ਸੀ. ਚੇਅਰਮੈਨ ਦਾ ਅਹੁਦਾ

0
27
Tejinder Mehta

ਪਟਿਆਲਾ, 17 ਨਵੰਬਰ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ (Chairman of the District Planning Committee) ਵਜੋਂ ਨਿਯੁਕਤ ਕੀਤੇ ਗਏ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਟਕਸਾਲੀ ਵਰਕਰ ਤੇਜਿੰਦਰ ਮਹਿਤਾ (Tejinder Mehta) ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ । ਸ੍ਰੀ ਸੁੰਦਰ ਕਾਂਡ ਦੇ ਪਾਠ ਦੇ ਭੋਗ ਉਪਰੰਤ ਮੁੱਖ ਮੰਤਰੀ ਦੇ ਮਾਤਾ (Chief Minister’s mother) ਜੀ ਸ਼੍ਰੀਮਤੀ ਹਰਪਾਲ ਕੌਰ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਉਨ੍ਹਾਂ ਨੂੰ ਕੁਰਸੀ ‘ਤੇ ਬਿਠਾਇਆ । ਤੇਜਿੰਦਰ ਮਹਿਤਾ ਦੇ ਨਾਲ ਯੋਜਨਾ ਕਮੇਟੀ ਦੇ ਨਵ-ਨਿਯੁਕਤ ਮੈਂਬਰਾਂ ਮੋਨਿਕਾ ਸ਼ਰਮਾ, ਸੰਜੀਵ ਗੁਪਤਾ, ਅਮਰਦੀਪ ਸੰਘੇੜਾ ਨੇ ਵੀ ਆਪਣਾ ਅਹੁਦਾ ਸੰਭਾਲਿਆ ।

ਤੇਜਿੰਦਰ ਮਹਿਤਾ ਪਾਰਟੀ ਦੇ ਇੱਕ ਮਿਹਨਤੀ ਅਤੇ ਵਫ਼ਾਦਾਰ ਸਿਪਾਹੀ ਹਨ : ਮਾਤਾ ਹਰਪਾਲ ਕੌਰ

ਇਸ ਮੌਕੇ ਮਾਤਾ ਸ੍ਰੀਮਤੀ ਹਰਪਾਲ ਕੌਰ (Harpal Kaur) ਨੇ ਕਿਹਾ ਤੇਜਿੰਦਰ ਮਹਿਤਾ ਪਾਰਟੀ ਦੇ ਇੱਕ ਮਿਹਨਤੀ ਅਤੇ ਵਫ਼ਾਦਾਰ ਸਿਪਾਹੀ ਹਨ । ਇਸ ਅਹੁਦੇ ਬੈਠ ਕੇ ਉਹ ਆਮ ਲੋਕਾਂ ਦੀ ਭਲਾਈ ਹਿੱਤ ਯਕੀਨਨ ਮਿਸਾਲੀ ਕੰਮ ਕਰਨਗੇ । ਤੇਜਿੰਦਰ ਮਹਿਤਾ ਨੇ ਉਨ੍ਹਾਂ ਤੇ ਭਰੋਸਾ ਜਤਾਉਣ ਲਈ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ (Party convener Arvind Kejriwal) , ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸ਼ਿਸੋਦੀਆ, ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦਾ ਧੰਨਵਾਦ ਕੀਤਾ । ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ । ਉਹ ਜ਼ਿਲ੍ਹੇ ਦੀ ਤਰੱਕੀ ਲਈ ਹਰ ਸੰਭਵ ਯਤਨ ਕਰਨਗੇ । ਤੇਜਿੰਦਰ ਮਹਿਤਾ ਨੇ ਇਹ ਅਹੁਦਾ ਮਿਲਣ ਦਾ ਸੇਹਰਾ ਪਾਰਟੀ ਦੇ ਸਾਰੇ ਵਲੰਟੀਅਰਾਂ ਅਤੇ ਆਪਣੇ ਸ਼ੁੱਭਚਿੰਤਕਾਂ ਨੂੰ ਦਿੱਤਾ ।

ਇਸ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਵਿਧਾਇਕ ਸਮਾਣਾ ਚੇਤਨ ਸਿੰਘ ਜੌੜਾਮਾਜਰਾ, ਵਿਧਾਇਕ ਨਾਭਾ ਗੁਰਦੇਵ ਸਿੰਘ ਦੇਵ ਮਾਨ, ਯੁੱਧ ਨਸ਼ਿਆਂ ਵਿਰੁੱਧ ਦੇ ਪੰਜਾਬ ਇੰਚਾਰਜ ਬਲਤੇਜ ਪੰਨੂ, ਪੀ. ਆਰ. ਟੀ. ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ, ਪੰਜਾਬ ਐਗਰੋ ਦੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਮੇਅਰ ਕੁੰਦਰ ਗੋਗੀਆ, ਸੂਬਾ ਸਕੱਤਰ ਅਤੇ ਡਿਪਟੀ ਮੇਅਰ ਜਗਦੀਸ਼ ਜੱਗਾ, ਭਾਰਤੀ ਬਹਾਵਲਪੁਰ ਮਹਾਸੰਘ ਦੇ ਪ੍ਰਧਾਨ ਗਿਆਨ ਚੰਦ ਕਟਾਰੀਆ, ਸੂਬਾ ਪ੍ਰਧਾਨ ਰਾਮ ਚੰਦ ਰਾਮਾ, ਰਾਸ਼ਟਰੀ ਪ੍ਰਬੰਧਕ ਨਰਿੰਦਰ ਵਧਵਾ ਮੌਜੂਦ ਸਨ ।

ਜ਼ਿਲਾ ਪ੍ਰਧਾਨ ਮਨੋਜ ਰਾਜਨ, ਠੇਕੇਦਾਰ ਰਮੇਸ਼ ਮਹਿਤਾ, ਸੁਧਾਰ ਸਭਾ ਕੇਦਾਰਨਾਥ ਮੰਦਰ ਦੇ ਸਰਪ੍ਰਸਤ ਸਤਨਾਮ ਹਸੀਜਾ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਜ਼ਿਲ੍ਹਾ ਮੀਡੀਆ ਇੰਚਾਰਜ ਸੰਦੀਪ ਬੰਧੂ, ਨਗਰ ਨਿਗਮ ਪਟਿਆਲਾ ਦੇ ਸਮੂਹ ਐਮ. ਸੀ., ਦਿਹਾਤੀ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਪਟਿਆਲਾ ਅਤੇ ਮੇਘਚੰਦ ਸ਼ੇਰਮਾਜਰਾ, ਮੀਡੀਆ ਵਿੰਗ ਦੇ ਮਾਲਵਾ ਜੋਨ ਇੰਚਾਰਜ ਹਰਪਾਲ ਜੁਨੇਜਾ, ਹੈਲਥ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਵਿੱਕੀ ਘਨੌਰ, ਵਾਈਸ ਚੇਅਰਮੈਨ ਪੀਆਰਟੀਸੀ ਬਲਵਿੰਦਰ ਸਿੰਘ ਝਾੜਵਾਂ, ਕਨੌਜੀਆ ਵੈਲਫੇਅਰ ਬੋਰਡ ਦੇ ਮੈਂਬਰ ਵਿਜੈ ਕਨੌਜੀਆ ਮੌਜੂਦ ਸਨ ।

ਇਸ ਮੌਕੇ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਪ੍ਰਦੀਪ ਜੋਸਨ, ਨਗਰ ਪੰਚਾਇਤ ਦੇਵੀਗੜ ਦੇ ਪ੍ਰਧਾਨ ਸ਼ਵਿੰਦਰ ਕੌਰ ਧੰਜੂ, ਮਾਰਕਿਟ ਕਮੇਟੀ ਸ਼ੁਤਰਾਣਾ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ, ਮਾਰਕਿਟ ਸਮਾਣਾ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਮਾਰਕਿਟ ਕਮੇਟੀ ਭਾਦਸੋਂ ਦੇ ਚੇਅਰਮੈਨ ਦੀਪਾ ਰਾਮ, ਮਾਰਕਿਟ ਕਮੇਟੀ ਦੇਵੀਗੜ ਦੇ ਚੇਅਰਮੈਨ ਬਲਦੇਵ ਸਿੰਘ ਦੇਵੀਗੜ, ਮਾਰਕਿਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ, ਟ੍ਰੇਡ ਵਿੰਗ ਦੇ ਜਿਲ੍ਹਾ ਦਿਹਾਤੀ ਪ੍ਰਧਾਨ ਗੁਰਪ੍ਰੀਤ ਸਿੰਘ ਧਮੌਲੀ, ਸ਼ਹਿਰੀ ਪ੍ਰਧਾਨ ਵਿਨੋਦ ਸਿੰਗਲਾ, ਚੇਅਰਮੈਨ ਜ਼ਿਲਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਪਵਨ ਗੁਪਤਾ ਮੌਜੂਦ ਸਨ ।

ਇਸ ਮੌਕੇ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਸਮਾਣਾ ਸ਼ੰਕਰ ਜਿੰਦਲ, ਗੁਰਜੀਤ ਸਿੰਘ ਸਾਹਨੀ, ਐਡਵੋਕੇਟ ਮਨਿੰਦਰ ਸਿੰਘ ਵੜਿੰਗ, ਐਡਵੋਕੇਟ ਮੂਸਾ ਖਾਨ, ਬਲਾਕ ਪ੍ਰਧਾਨ ਅਤੇ ਜਿਲ੍ਹਾ ਸਪੋਕਸ ਪਰਸਨ ਜਗਤਾਰ ਜੱਗੀ, ਲੈਬੋਰਟਰੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਗਦੀਪ ਭਾਰਦੁਆਜ, ਜਨਰਲ ਸਕੱਤਰ ਰਾਜਨ ਬੈਕਟਰ, ਜ਼ਿਲ੍ਹਾ ਪ੍ਰਧਾਨ ਮੋਹਿਤ ਗੁਪਤਾ, ਵਿਸ਼ਵਕਰਮਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸਰਬਜੀਤ ਧੀਮਾਨ, ਵਿਸ਼ਵਕਰਮਾ ਮੰਦਿਰ ਕਮੇਟੀ ਦੇ ਪ੍ਰਧਾਨ ਅਮਰਜੀਤ ਰਾਮਗੜੀਆ, ਪਬਲਿਕ ਹੈਲਪ ਫਾਉਂਡੇਸ਼ਨ ਦੇ ਰਵਿੰਦਰ ਰਵੀ, ਅਮਨ ਬੰਸਲ, ਅਮਨ ਅਰੋੜਾ, ਪੁਨੀਤ ਬੁੱਧੀਰਾਜਾ, ਸੁਰਿੰਦਰ ਨਿੱਕੂ, ਸੁਮੀਤ ਟਕੇਜਾ, ਸ਼ੇਰ ਖਾਨ, ਨਿਸਾਰ ਅਹਿਮਦ ਅਤੇ ਪਾਰਟੀ ਦੇ ਸਮੂਹ ਵਰਕਰ ਹਾਜ਼ਰ ਸਨ ।

Read More : ਚੇਅਰਮੇਨ ਢਿੱਲੋ ਤੇ ਮਹਿਤਾ ਦਾ ਰਣਜੋਧ ਹਡਾਣਾ ਨੇ ਕੀਤਾ ਸਨਮਾਨ

LEAVE A REPLY

Please enter your comment!
Please enter your name here