ਚੰਡੀਗੜ੍ਹ, 4 ਜੁਲਾਈ 2025 : ਸਿਆਸੀ ਗਲਿਆਰਿਆਂ ਵਿਚ ਪ੍ਰਸਿੱਧ ਪਰਮਿੰਦਰ ਸਿੰਘ ਢੀਂਡਸਾ (Parminder Singh Dhindsa) ਨੇ ਆਖਿਆ ਹੈ ਕਿ ਸੁਖਬੀਰ ਨੂੰ ਜਿਹੜੀਆਂ ਚੀਜ਼ਾਂ ਠੀਕ ਲੱਗੀਆਂ ਉਹਨਾਂ ਨੂੰ ਤਾਂ ਮੰਨ ਲਿਆ, ਪਰ ਜਿਹੜੀਆਂ ਚੀਜ਼ਾਂ ਠੀਕ ਨਹੀਂ ਲੱਗੀਆਂ ਉਹ ਨਹੀਂ ਮੰਨੀਆਂ । ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਨੂੰ ਸੁਖਬੀਰ ਬਾਦਲ ਨੂੰ ਹੂਬਹੂ ਨਾ ਮੰਨਣਾ ਵੀ ਆਪਣੇ ਆਪ ਵਿਚ ਇਕ ਵੱਡਾ ਸਵਾਲ ਹੈ ।
ਸੁਖਬੀਰ ਬਾਦਲ ਨੇ ਮੁਆਫੀ ਤਾਂ ਮੰਗੀ ਪਰ ਸੱਚੇ ਮਨ ਨਾਲ ਨਹੀਂ
ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ (Sukhbir Badal) ਨੇ ਭਾਵੇਂ ਸੰਗਤ ਦੇ ਦਬਾਅ ਦੇ ਚਲਦਿਆਂ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਪੇਸ਼ ਹੋ ਕੇ ਮੁਆਫੀ ਤਾਂ ਮੰਗ ਲਈ ਪਰ ਇਹ ਮੁਆਫ਼ੀ ਸੱਚੇ ਮੰਨ ਨਾਲ ਨਹੀਂ ਮੰਗੀ, ਜਿਸਦਾ ਕੌੜਾ ਸੱਚ ਆਖਰਕਾਰ ਲੋਕਾਂ ਸਾਹਮਣੇ ਆ ਗਿਆ ਹੈ । ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਇਹ ਸਮਝ ਚਾਹੀਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ (Sri Akal Takht Sahib) ਤੋਂ ਸੁਣਾਈ ਸਜ਼ਾ ਕੋਈ ਸਜ਼ਾ ਨਹੀਂ ਸੀ ਬਲਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ, ਜਿਸ ਨੂੰ ਸਿੱਖ ਹੋਣ ਦੇ ਨਾਤੇ ਸਿਰ ਮੱਥੇ ਮੰਨਣਾ ਚਾਹੀਦਾ ਸੀ ਪਰ ਅਜਿਹਾ ਨਾ ਕਰਕੇ ਅੱਜ ਅਕਾਲੀ ਦਲ ਹਾਸ਼ੀਏ ’ਤੇ ਪਹੁੰਚ ਗਿਆ ਹੈ ਤੇ ਅਜੇ ਵੀ ਸਮਾਂ ਹੈ ਕਿ ਸੁਖਬੀਰ ਉਸ ਹੁਕਮਨਾਮੇ ਦੀ ਪਾਲਣਾ ਕਰਨ ।
Read More : ਸੁਖਦੇਵ ਢੀਂਡਸਾ ਅੱਜ ਅਕਾਲੀ ਦਲ ‘ਚ ਕਰਨਗੇ ਘਰ ਵਾਪਸੀ