ਸ਼ਿਵ ਸੈਨਾ (ਯੂਬੀਟੀ) ਦੇ ਆਗੂ ਅਭਿਸ਼ੇਕ ਘੋਸਾਲਕਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਮੁੰਬਈ ਦੀ ਦੱਸੀ ਜਾ ਰਹੀ ਹੈ।ਇਸਦੀ ਘਟਨਾਕ੍ਰਮ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਅਭਿਸ਼ੇਕ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ, ਜਿਸ ‘ਚ ਉਸ ਨੂੰ ਤਿੰਨ ਗੋਲੀਆਂ ਲੱਗਣ ਦੀ ਖ਼ਬਰ ਹੈ। ਇਹ ਘਟਨਾ ਮੁੰਬਈ ਦੇ MHB ਥਾਣਾ ਖੇਤਰ ਦੀ ਹੈ। ਅਭਿਸ਼ੇਕ ਘੋਸਾਲਕਰ ਸਾਬਕਾ ਕਾਰਪੋਰੇਟਰ ਹਨ। ਉਹ ਸ਼ਿਵ ਸੈਨਾ ਊਧਵ ਧੜੇ ਦੇ ਆਗੂ ਵਿਨੋਦ ਘੋਸਾਲਕਰ ਦਾ ਪੁੱਤਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਾਈਰਿੰਗ ਆਪਸੀ ਵਿਵਾਦ ਕਾਰਨ ਕੀਤੀ ਗਈ ਹੈ।
ਅਭਿਸ਼ੇਕ ਨੂੰ ਗੋਲੀ ਮਾਰਨ ਵਾਲਾ ਕੋਈ ਹੋਰ ਨਹੀਂ ਸਗੋਂ ਮੌਰਿਸ ਸੀ। ਜਿਸ ਨਾਲ ਬੈਠ ਕੇ ਉਹ ਫੇਸਬੁੱਕ ਲਾਈਵ ਕਰ ਰਿਹਾ ਸੀ। ਲਾਈਵ ਦੌਰਾਨ ਮੌਰਿਸ ਉਸ ਤੋਂ ਦੂਰ ਚਲਿਆ ਜਾਂਦਾ ਹੈ, ਫਿਰ ਜਿਵੇਂ ਹੀ ਉਹ ਵਾਪਸ ਆਉਂਦਾ ਹੈ, ਉਹ ਅਭਿਸ਼ੇਕ ‘ਤੇ ਫਾਇਰ ਕਰਦਾ ਹੈ। ਅਭਿਸ਼ੇਕ ਨੂੰ ਗੋਲੀ ਮਾਰਨ ਤੋਂ ਬਾਅਦ ਦੋਸ਼ੀ ਮੌਰਿਸ ਨੇ ਵੀ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਪੁਲਿਸ ਨੇ ਉਸਦੀ ਲਾਸ਼ ਬਰਾਮਦ ਕਰ ਲਈ ਹੈ।