ਕਾਂਗਰਸ ਦੇ ਸੀਨੀਅਰ ਨੇਤਾ ਧਰਮਪੁਰੀ ਸ਼੍ਰੀਨਿਵਾਸ ਦਾ ਹੋਇਆ ਦਿਹਾਂਤ || Political News

0
145
Senior Congress leader Dharmapuri Srinivas passed away

ਕਾਂਗਰਸ ਦੇ ਸੀਨੀਅਰ ਨੇਤਾ ਧਰਮਪੁਰੀ ਸ਼੍ਰੀਨਿਵਾਸ ਦਾ ਹੋਇਆ ਦਿਹਾਂਤ

ਸਿਆਸਤ ਦੀ ਦੁਨੀਆਂ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਆਂਧਰਾ ਪ੍ਰਦੇਸ਼ ਦੇ ਸਾਬਕਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਧਰਮਪੁਰੀ ਸ਼੍ਰੀਨਿਵਾਸ 76 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ | ਦਰਅਸਲ , ਉਹਨਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰ ਅਨੁਸਾਰ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਸ਼ਨੀਵਾਰ ਤੜਕੇ 3 ਵਜੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਆਂਧਰਾ ਪ੍ਰਦੇਸ਼ ਵਿੱਚ ਮੰਤਰੀ, ਸੰਸਦ ਮੈਂਬਰ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਤੌਰ ‘ਤੇ ਕੀਤਾ ਕੰਮ

ਧਿਆਨਯੋਗ ਹੈ ਕਿ ਸ਼੍ਰੀਨਿਵਾਸ ਨੇ ਤਤਕਾਲੀ ਆਂਧਰਾ ਪ੍ਰਦੇਸ਼ ਵਿੱਚ ਮੰਤਰੀ, ਸੰਸਦ ਮੈਂਬਰ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਤੌਰ ‘ਤੇ ਕੰਮ ਕੀਤਾ ਹੈ।  ਉਨ੍ਹਾਂ ਦੇ ਦੋ ਪੁੱਤਰ ਹਨ, ਦੂਜਾ ਪੁੱਤਰ ਧਰਮਪੁਰੀ ਅਰਵਿੰਦ ਇਸ ਸਮੇਂ ਨਿਜ਼ਾਮਾਬਾਦ ਦਾ MP ਹੈ। ਉਨ੍ਹਾਂ ਦਾ ਵੱਡਾ ਪੁੱਤਰ ਸੰਜੇ ਇਸ ਤੋਂ ਪਹਿਲਾਂ ਨਿਜ਼ਾਮਾਬਾਦ ਦੇ ਮੇਅਰ ਰਹਿ ਚੁੱਕੇ ਹਨ।

ਪੋਂਨਮ ਪ੍ਰਭਾਕਰ ਨੇ ਸ਼੍ਰੀਨਿਵਾਸ ਦੇ ਦੇਹਾਂਤ ‘ਤੇ ਕੀਤਾ ਸੋਗ ਪ੍ਰਗਟ

ਦੱਸ ਦਈਏ ਕਿ ਤੇਲੰਗਾਨਾ ਦੇ ਟਰਾਂਸਪੋਰਟ ਅਤੇ ਬੀਸੀ ਕਲਿਆਣ ਮੰਤਰੀ ਪੋਂਨਮ ਪ੍ਰਭਾਕਰ ਨੇ ਸ਼੍ਰੀਨਿਵਾਸ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਇਸ ਮੌਕੇ ਮੰਤਰੀ ਪੋਂਨਮ ਪ੍ਰਭਾਕਰ ਨੇ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਉਨ੍ਹਾਂ ਦੀਆਂ ਸੇਵਾਵਾਂ ਅਤੇ ਪਾਰਟੀ ਨਾਲ ਆਪਣੇ ਲੰਬੇ ਸਮੇਂ ਦੇ ਸਬੰਧਾਂ ਨੂੰ ਯਾਦ ਕੀਤਾ। ਉਨ੍ਹਾਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਪਰਿਵਾਰ ਨੂੰ ਇਸ ਔਖੀ ਘੜੀ ਵਿੱਚ ਹੋਰ ਹਿੰਮਤ ਬਖਸ਼ਣ।

ਇਹ ਵੀ ਪੜ੍ਹੋ : ਅੱਜ ਸੰਗਰੂਰ ਜਾਣਗੇ CM ਭਗਵੰਤ ਮਾਨ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਮਾਗਮ ‘ਚ ਹੋਣਗੇ ਸ਼ਾਮਲ

ਇਸ ਦੇ ਨਾਲ ਹੀ ਤੇਲੰਗਾਨਾ ਦੇ ਪੰਚਾਇਤ ਰਾਜ ਅਤੇ ਪੇਂਡੂ ਵਿਕਾਸ (ਪੇਂਡੂ ਜਲ ਸਪਲਾਈ ਸਮੇਤ), ਮਹਿਲਾ ਅਤੇ ਬਾਲ ਕਲਿਆਣ ਮੰਤਰੀ, ਦਾਨਸਾਰੀ ਅਨਸੂਯਾ ਸੇਥਾਕਾ ਨੇ ਸ਼੍ਰੀਨਿਵਾਸ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਪ੍ਰਮਾਤਮਾ ਅੱਗੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਦੀ ਅਰਦਾਸ ਕੀਤੀ।

 

 

 

 

LEAVE A REPLY

Please enter your comment!
Please enter your name here