ਚੰਡੀਗੜ੍ਹ, 17 ਸਤੰਬਰ 2025 : ਸਿਆਸੀ ਗਲਿਆਰਿਆਂ ਦੀ ਪ੍ਰਸਿੱਧ ਖੇਤਰੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ (Shiromani Akali Dal) ਵਲੋਂ ਮੁੱਖ ਬੁਲਾਰੇ ਤੇ ਬੁਲਾਰੇ ਨਿਯੁਕਤ ਕੀਤੇ ਗਏ ਹਨ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ (Party President Giani Harpreet Singh) ਵੱਲੋਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਨੂੰ ਅਤੇ ਪਾਰਟੀ ਦੇ ਪੱਖ ਨੂੰ ਚੰਗੇ ਢੰਗ ਨਾਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਖੇਤਰਾਂ ਲਈ ਬੁਲਾਰੇ ਨਿਯੁਕਤ ਗਏ ਹਨ ।
ਕਿਸ ਕਿਸ ਖੇਤਰ ਲਈ ਕਿਹੜੇ ਬੁਲਾਰੇ ਦੀ ਕੀਤੀ ਗਈ ਹੈ ਨਿਯੁਕਤੀ
ਜਿਸ ਵਿੱਚ ਮੁੱਖ ਬੁਲਾਰੇ ਸਿਆਸੀ ਖੇਤਰ ਲਈ ਅਤੇ ਬੁਲਾਰੇ ਧਾਰਮਿਕ ਖੇਤਰ (Spokesperson Religious Sector) ਲਈ ਨਿਯੁਕਤ ਕੀਤੇ ਗਏ ਹਨ। ਜਿਨ੍ਹਾਂ ਦੇ ਨਾਮ ’ਤੇ ਦਫ਼ਤਰ ਤੋਂ ਅਧਿਕਾਰਤ ਤੌਰ ’ਤੇ ਬਿਆਨ ਜਾਰੀ ਹੋਣਗੇ ਤੇ ਇਸੇ ਤਰ੍ਹਾਂ ਟੀਵੀ ਲਈ ਵੀ ਬਾਈਟਾਂ ਜਾਰੀ ਹੋਣਗੀਆਂ। ਦੂਸਰਾ ਜੋ ਵੱਡਾ ਖੇਤਰ ਹੈ ਕਿ ਬਹੁਤ ਸਾਰੇ ਟੀਵੀ ਚੈਨਲਾਂ ਤੇ ਵੈਬ ਚੈਨਲਾਂ ’ਤੇ ਡਿਬੇਟਾਂ ਹੁੰਦੀਆਂ ਹਨ ਜਿਨ੍ਹਾਂ ’ਤੇ ਬਹੁਤ ਸਾਰੇ ਬੁਲਾਰਿਆਂ ਦੀ ਜ਼ਰੂਰਤ ਹੈ ਸੋ ਟੀਵੀ ਡਿਬੇਟਾਂ ਲਈ ਵੀ ਬੁਲਾਰੇ ਨਿਯੁਕਤ ਕੀਤੇ ਗਏ ਹਨ ਜੋ ਪਾਰਟੀ ਦਾ ਬਾਖੂਬੀ ਪੱਖ ਰੱਖਣਗੇ। ਇਹਨਾਂ ਨਵ ਨਿਯੁਕਤ ਬੁਲਾਰਿਆਂ ਦੀ ਜਲਦੀ ਬਾਕਾਇਦਾ ਦੋ ਦਿਨਾਂ ਵਰਕਸ਼ਾਪ ਵੀ ਲਗਾਈ ਜਾਵੇਗੀ ।
ਮੁੱਖ ਬੁਲਾਰਿਆਂ ਵਿਚ ਕੌਣ ਕੌਣ ਹੈ ਸ਼ਾਮਲ
ਮੁੱਖ ਬੁਲਾਰੇ ਸਿਆਸੀ ਖੇਤਰ ਲਈ ਜਿਨ੍ਹਾਂ ਵਿੱਚ ਚਰਨਜੀਤ ਸਿੰਘ ਬਰਾੜ, ਬਰਜਿੰਦਰ ਸਿੰਘ ਬਰਾੜ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬੀਬੀ ਪਰਮਜੀਤ ਕੌਰ ਲਾਂਡਰਾਂ, ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ, ਗੁਰਜੀਤ ਸਿੰਘ ਤਲਵੰਡੀ ਹੋਣਗੇ।
ਬੁਲਾਰਿਆਂ ਵਿਚ ਕੌਣ ਕੌਣ ਹੈ ਸ਼ਾਮਲ
ਬੁਲਾਰੇ ਧਾਰਮਿਕ ਖੇਤਰ ਲਈ ਜਿਨ੍ਹਾਂ ਵਿੱਚ ਬੀਬੀ ਕਿਰਨਜੋਤ ਕੌਰ, ਭਾਈ ਮਨਜੀਤ ਸਿੰਘ ਭੂਰਾਕੋਹਨਾਂ, ਜਥੇ: ਜਸਵੰਤ ਸਿੰਘ ਪੂੜੈਣ, ਜਥੇ: ਜਸਬੀਰ ਸਿੰਘ ਘੁੰਮਣ, ਜਥੇ: ਸਤਵਿੰਦਰ ਸਿੰਘ ਟੌਹੜਾ, ਮਾਸਟਰ ਮਿੱਠੂ ਸਿੰਘ ਕਾਹਨੇਕੇ ਹੋਣਗੇ ਜੋ ਧਾਰਮਿਕ ਖੇਤਰ ਲਈ ਪਾਰਟੀ ਦਾ ਪੱਖ ਮਰਿਆਦਾ ਅਨੁਸਾਰ ਪੇਸ਼ ਕਰਨਗੇ ।
ਟੀ. ਵੀ. ਡਿਬੇਟਾਂ ਲਈ ਨਿਯੁਕਤ ਕੀਤੇ ਬੁਲਾਰਿਆਂ ਵਿਚ
ਬੁਲਾਰੇ ਟੀ. ਵੀ. ਡਿਬੇਟਾਂ ਲਈ ਜਿਨ੍ਹਾਂ ਵਿੱਚ ਸੁਖਵਿੰਦਰ ਸਿੰਘ ਔਲਖ, ਜਥੇ: ਭੁਪਿੰਦਰ ਸਿੰਘ ਸ਼ੇਖੂਪੁਰ, ਜਥੇ: ਤੇਜਾ ਸਿੰਘ ਕਮਾਲਪੁਰ, ਜਥੇ: ਸਤਵਿੰਦਰ ਸਿੰਘ ਰਮਦਾਸਪੁਰ, ਸਤਪਾਲ ਸਿੰਘ ਸਿੱਧੂ, ਭੋਲਾ ਸਿੰਘ ਗਿੱਲਪੱਤੀ, ਜਥੇ: ਹਰਿੰਦਰਪਾਲ ਸਿੰਘ ਟੌਹੜਾ, ਇਕਬਾਲ ਸਿੰਘ ਮੋਹਾਲੀ, ਜਥੇ: ਅਮਰਿੰਦਰ ਸਿੰਘ, ਜਗਜੀਤ ਸਿੰਘ ਕੋਹਲੀ, ਜਥੇ: ਅਵਤਾਰ ਸਿੰਘ ਧਮੋਟ, ਸੁਖਦੇਵ ਸਿੰਘ ਫਗਵਾੜਾ, ਰਣਧੀਰ ਸਿੰਘ ਦਿੜ੍ਹਬਾ, ਅਮਨਇੰਦਰ ਸਿੰਘ ਬਨੀ ਬਰਾੜ, ਹਰਦੀਪ ਸਿੰਘ ਡੋਡ, ਵਰੁਣ ਕਾਂਸਲ ਸ਼ੁਤਰਾਣਾ, ਐਡ: ਰਾਵਿੰਦਰ ਸਿੰਘ ਸ਼ਾਹਪੁਰ ਹੋਣਗੇ ।
Read More : ਐਸ. ਏ. ਡੀ. ਕਰਵਾਏਗਾ ਦਲ ਦਾ ਨਾਮ ਵਰਤਣ ਤੇ ਫੌਜਦਾਰੀ ਕਾਰਵਾਈ