ਨਵੀਂ ਦਿੱਲੀ, 18 ਸਤੰਬਰ 2025 : ਸਿਆਸੀ ਗਲਿਆਰਿਆਂ ਦੀ ਇਤਿਹਾਸਕ ਤੇ ਕੌੌਮੀ ਪਾਰਟੀ ਕਾਂਗਰਸ ਪਾਰਟੀ (Congress Party) ਦੇ ਆਗੂ ਅਤੇ ਵਿਰੋਧੀ ਧਿਰ ਦੇੇ ਨੇਤਾ ਰਾਹੁਲ ਗਾਂਧੀ ਨੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਪੰਜਾਬ ਵਿਚ ਆਏ ਹੜ੍ਹ ਕਾਰਨ ਪੀੜ੍ਹਤਾਂ ਦੀ ਮਦਦ ਲਈ 20 ਹਜ਼ਾਰ ਕਰੋੜ ਦਾ ਰਾਹਤ ਪੈਕੇੇਜ ਜਾਰੀ ਕਰਨ।
ਰਾਹੁਲ ਗਾਂਧੀ ਨੇ 1600 ਕਰੋੜ ਦੇ ਰਾਹਤ ਪੈਕੇਜ ਨੂੰ ਦਿੱਤਾ ਬਹੁਤ ਵੱਡਾ ਅਨਿਆਂ ਕੀਤਾ ਜਾਣਾ
ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਕੇਂਦਰ ਦੇ 1,600 ਕਰੋੜ ਰੁਪਏ ਦੇ ਰਾਹਤ ਪੈਕੇਜ (Relief package of Rs 1,600 crore) ਨੂੰ ‘ਬਹੁਤ ਵੱਡਾ ਅਨਿਆਂ’ ਕਰਾਰ ਦਿੰਦਿਆਂ ਰਾਹੁਲ ਗਾਂਧੀ ਨੇ ਸਖ਼ਤ ਸ਼ਬਦਾਵਲੀ ’ਚ ਲਿਖੇ ਪੱਤਰ ਵਿੱਚ ਆਪਣੀ ਹਾਲੀਆ ਪੰਜਾਬ ਫੇਰੀ ਦੌਰਾਨ ਦੇਖੀ ਤਬਾਹੀ ਨੂੰ ‘ਹੈਰਾਨ ਪ੍ਰੇਸ਼ਾਨ ਕਰਨ ਵਾਲੀ’ ਦੱਸਿਆ । ਪੱਤਰ ਵਿੱਚ ਝੋਨੇ ਦੀ ਚਾਰ ਲੱਖ ਏਕੜ (Four lakh acres of paddy) ਤੋਂ ਵੱਧ ਫਸਲ ਦੇ ਨੁਕਸਾਨ, 10 ਲੱਖ ਤੋਂ ਵੱਧ ਜਾਨਵਰਾਂ ਦੀ ਮੌਤ ਅਤੇ ਲੱਖਾਂ ਪਰਿਵਾਰਾਂ ਦੇ ਉਜਾੜੇ ਦਾ ਹਵਾਲਾ ਦਿੱਤਾ ਗਿਆ ਹੈ । ਗਾਂਧੀ ਨੇ ਕਿਹਾ ਕਿ ਇਨ੍ਹਾਂ ਵਿਚੋਂ ਬਹੁਤੇ ਲੋਕ ਹਾਸ਼ੀਏ ’ਤੇ ਧੱਕੇ ਭਾਈਚਾਰਿਆਂ ਨਾਲ ਸਬੰਧਤ ਸਨ ।
ਤਬਾਹੀ ਇੰਨੇ ਵੱਡੇ ਪੈਮਾਨੇ ’ਤੇ ਹੋਈ ਹੈ ਕਿ ਕਈ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ
ਉਨ੍ਹਾਂ ਕਿਹਾ ਕਿ ਤਬਾਹੀ ਇੰਨੇ ਵੱਡੇ ਪੈਮਾਨੇ ’ਤੇ ਹੋਈ ਹੈ ਕਿ ਕਈ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਤੇ ਖੇਤੀ ਵਾਲੀ ਜ਼ਮੀਨ ਖੇਤੀਯੋਗ ਨਹੀਂ ਰਹੀ। ਉਨ੍ਹਾਂ ਕਿਹਾ ਕਿ ਇਸ ਦੁਖਾਂਤ ਲਈ ਕੇਂਦਰ ਸਰਕਾਰ ਤੋਂ ਬਹੁਤ ਦਲੇਰਾਨਾ ਕਦਮ ਚੁੱਕੇ ਜਾਣ ਦੀ ਲੋੜ ਹੈ। ਗਾਂਧੀ ਨੇ ਲਿਖਿਆ, ‘‘ਹੜ੍ਹ ਨੇ ਨੇੜ ਭਵਿੱਖ ਵਿੱਚ ਜ਼ਮੀਨ ਦੇ ਵੱਡੇ ਹਿੱਸੇ ਨੂੰ ਖੇਤੀਯੋਗ ਨਹੀਂ ਰਹਿਣ ਦਿੱਤਾ ਹੈ। ਹਾਲੇ ਵੀ ਹਜ਼ਾਰਾਂ ਏਕੜ ਜ਼ਮੀਨ ਪਾਣੀ ਵਿੱਚ ਡੁੱਬੀ ਹੋਈ ਹੈ ਤੇ ਪਿੰਡਾਂ ਦਾ ਇਕ-ਦੂਜੇ ਨਾਲੋਂ ਸੰਪਰਕ ਟੁੱਟਿਆ ਹੋਇਆ ਹੈ ।
ਰਾਹੁਲ ਨੇ ਕੀਤਾ ਪੱਤਰ ਵਿਚ ਪੰਜਾਬ ਦੇ ਲੋਕਾਂ ਦੇ ਵੱਡੇਦਿਲ ਤੇ ਹੌਂਸਲੇ ਦਾ ਜਿਕਰ
ਰਾਹੁਲ ਗਾਂਧੀ (Rahul Gandhi) ਨੇ ਪੱਤਰ ਵਿਚ ਪੰਜਾਬ ਦੇ ਲੋਕਾਂ ਦੇ ਵੱਡੇ ਦਿਲ ਤੇ ਹੌਸਲੇ ਦਾ ਵੀ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ‘ਆਪਣੇ ਘਰ ਅਜਨਬੀਆਂ ਲਈ ਖੋਲ੍ਹ ਦਿੱਤੇ ਅਤੇ ਜੋ ਕੁਝ ਵੀ ਉਨ੍ਹਾਂ ਕੋਲ ਸੀ, ਉਸ ਨੂੰ ਸਾਂਝਾ ਕੀਤਾ ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਦਰਿਆਦਿਲੀ ਅਕਸਰ ‘ਬਹੁਤ ਵੱਡਾ ਨਿੱਜੀ ਜੋਖਮ’ ਪਿੰਡੇ ’ਤੇ ਹੰਢਾਉਣ ਮਗਰੋਂ ਸਾਹਮਣੇ ਆਉਂਦੀ ਹੈ ਤੇ ਤ੍ਰਾਸਦੀ ਵਿੱਚ ਮਨੁੱਖਤਾ ਦੇ ਸਭ ਤੋਂ ਵਧੀਆ ਰੂਪ ਨੂੰ ਦਰਸਾਉਂਦੀ ਹੈ ।
Read More : ਦੇਸ਼ ’ਚ ਚੋਣ ਪ੍ਰਣਾਲੀ ‘ਪਹਿਲਾਂ ਹੀ ਮਰ ਚੁੱਕੀ’ ਹੈ: ਰਾਹੁਲ ਗਾਂਧੀ