ਪੰਜਾਬ ਪੁਲਸ ਨੇ ਸੁਨੀਲ ਜਾਖੜ ਸਮੇਤ ਭਾਜਪਾਈਆਂ ਨੂੰ ਲਿਆ ਹਿਰਾਸਤ ਵਿਚ

0
4
Sunil Jakhar

ਅਬੋਹਰ, 22 ਅਗਸਤ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅਬੋਹਰ (Abohar) ਦੇ ਕਾਲਾ ਟਿੱਬਾ ਰੋਡ ਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਸਬੰਧੀ ਲਗਾਏ ਗਏ ਸਹਾਇਤਾ ਕੈਂਪ ਵਿਚ ਸ਼ਾਮਲ ਹੋਣ ਜਾ ਰਹੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ (Sunil Jakhar) ਤੇ ਹੋਰ ਕਈ ਭਾਜਪਾਈਆਂ ਨੂੰ ਪੰਜਾਬ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ।

ਪੁਲਸ ਦੀ ਇਸ ਕਾਰਵਾਈ ਦੇ ਵਿਰੋਧ ਵਿਚ ਧਰਨੇ ਤੇ ਬੈਠੇ ਜਾਖੜ

ਜਦੋਂ ਸਹਾਇਤਾ ਕੈਂਪ ਵੱਲ ਸੁਨੀਲ ਜਾਖੜ ਸਮੇਤ ਵੱਡੀ ਗਿਣਤੀ ਵਿਚ ਭਾਜਪਾਈ ਜਾ ਰਹੇ ਸਨ ਤਾਂ ਪੰਜਾਬ ਪੁਲਸ (Punjab Police) ਵਲੋਂ ਜਾਖੜ ਦੇ ਕਾਫ਼ਲੇ ਨੂੰ ਰਸਤੇ ਵਿੱਚ ਹੀ ਰੋਕ ਲਿਆ ਗਿਆ, ਜਿਸਦੇ ਵਿਰੋਧ ਵਜੋਂ ਸੁਨੀਲ ਜਾਖੜ ਤੁਰੰਤ ਟੋਲ ਪਲਾਜ਼ਾ ਦੇ ਨੇੜੇ ਸੜਕ `ਤੇ ਧਰਨੇ `ਤੇ ਬੈਠ ਗਏ, ਜਿਸ ਤੋਂ ਬਾਅਦ ਪੁਲਸ ਵਲੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਕਈ ਸਮਰਥਕਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਕੀ ਆਖ ਗਏ ਸੁਨੀਲ ਜਾਖੜ

ਧਰਨੇ ਦੌਰਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ `ਤੇ ਤਿੱਖਾ ਨਿਸ਼ਾਨਾ ਕਿਹਾ ਕਿ ਮੈਨੂੰ ਗ੍ਰਿਫ਼ਤਾਰ ਹੋਣ ਦੀ ਕੋਈ ਪ੍ਰਵਾਹ ਨਹੀਂ ਹੈ । ਕਿਉਂਕਿ ਉਹ ਗਰੀਬ ਲੋਕਾਂ ਨੂੰ ਕੇਂਦਰ ਦੀਆਂ ਯੋਜਨਾਵਾਂ (Center’s plans) ਬਾਰੇ ਦੱਸ ਕੇ ਉਨ੍ਹਾਂ ਨੂੰ ਲਾਭ ਪਹੁੰਚਾਉਣਾ ਚਾਹੁੰਦੇ ਹਨ ਪਰ ਪੰਜਾਬ ਸਰਕਾਰ ਰੋਕ ਨਹੀਂ ਸਕਦੀ ਕਿਉਂਕਿ ਉਹ ਹਰ ਹਾਲ ਵਿਚ ਲੋਕਾਂ ਨੂੰ ਕੇਂਦਰੀ ਯੋਜਨਾਵਾਂ ਦਾ ਫਾਇਦਾ ਪਹੁੰਚਾ ਕੇ ਹੀ ਰਹਿਣਗੇ ਤਾਂ ਜੋ ਲੋਕ ਪ੍ਰੇਸ਼ਾਨ ਨਾ ਹੋਣ ।

Read More : ਸ਼ਿਵਰਾਜ ਚੌਹਾਨ ਤੋਂ ਬਾਅਦ ਹੁਣ ਸੁਨੀਲ ਜਾਖੜ ਨੂੰ ਮਿਲੀ ਜਹਾਜ਼ ਦੀ ਟੁੱਟੀ ਸੀਟ, ਡੀਜੀਸੀਏ ਨੂੰ ਕੀਤੀ ਸ਼ਿਕਾਇਤ

LEAVE A REPLY

Please enter your comment!
Please enter your name here