PM ਮੋਦੀ ਦੇ ਗੁਜਰਾਤ ਦੌਰੇ ਤੋਂ ਪਹਿਲਾਂ ਸਿਸੋਦੀਆ ਨੇ ਟਵੀਟ ਕਰ ਭਾਜਪਾ ‘ਤੇ ਕੱਸਿਆ ਤੰਜ

0
55

PM ਨਰਿੰਦਰ ਮੋਦੀ ਅੱਜ ਤੋਂ ਤਿੰਨ ਦਿਨਾਂ ਦੌਰੇ ‘ਤੇ ਗੁਜਰਾਤ ਪਹੁੰਚਣਗੇ। ਇੱਥੇ ਪ੍ਰਧਾਨ ਮੰਤਰੀ ਮੋਦੀ ਗਾਂਧੀਨਗਰ ਦੇ ਸਕੂਲਾਂ ਦੇ ਕਮਾਂਡ ਅਤੇ ਕੰਟਰੋਲ ਸੈਂਟਰ ਦੀ ਯਾਤਰਾ ਕਰਨਗੇ। ਇਸ ਵਿਚ ਦਿੱਲੀ ਦੇ ਸਿੱਖਿਆ ਮੰਤਰੀ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕੇ ਗੁਜਰਾਤ ਭਾਜਪਾ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿਸੋਦੀਆ ਨੇ ਟਵੀਟ ਕਰ ਕੇ ਕਿਹਾ,”ਪ੍ਰਧਾਨ ਮੰਤਰੀ ਜੀ! ਵਿੱਦਿਆ ਸਮੀਖਿਆ ਕੇਂਦਰ ਦੇ ਮਾਰਡਨ ਸੈਂਟਰ ਤੋਂ ਸ਼ਾਇਦ ਇਨ੍ਹਾਂ ਸਕੂਲਾਂ ਦੀ ਤਸਵੀਰ ਤੁਹਾਨੂੰ ਨਾ ਦਿੱਸੇ। ਜਿੱਥੇ ਬੈਠਣ ਲਈ ਡੈਸਕ ਨਹੀਂ ਹਨ, ਮੱਕੜੀ ਦੇ ਜਾਲੇ ਇਸ ਤਰ੍ਹਾਂ ਲੱਗੇ ਹਨ, ਜਿਵੇਂ ਬੰਦ ਕਬਾੜਖਾਨਿਆਂ ‘ਚ ਹੁੰਦੇ ਹਨ, ਟਾਇਲਟ ਟੁੱਟੇ ਪਏ ਹਨ। ਮੈਂ ਖ਼ੁਦ ਗੁਜਰਾਤ ਦੇ ਸਿੱਖਿਆ ਮੰਤਰੀ ਦੇ ਖੇਤਰ ‘ਚ ਅਜਿਹੇ ਸਕੂਲ ਦੇਖੇ ਹਨ।”

13 ਅਪ੍ਰੈਲ ਨੂੰ ਸਿਸੋਦੀਆ ਨੇ ਗੁਜਰਾਤ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਚਿੱਠੀ ਲਿਖ ਕੇ ‘ਕੇਜਰੀਵਾਲ ਮਾਡਲ ਆਫ਼ ਗਵਰਨੈਂਸ’ ਅਤੇ ਸਰਕਾਰੀ ਸਕੂਲ ਦੇਖਣ ਲਈ ਸੱਦਾ ਦਿੱਤਾ ਸੀ। ਉੱਥੇ ਹੀ ਇਸ ਤੋਂ ਪਹਿਲਾਂ 11 ਅਪ੍ਰੈਲ ਨੂੰ ਸਿਸੋਦੀਆ ਨੇ ਆਪਣੇ ਗੁਜਰਾਤ ਦੌਰੇ ਦੌਰਾਨ ਕਈ ਸਰਕਾਰੀ ਸਕੂਲਾਂ ‘ਚ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਟਵਿੱਟਰ ‘ਤੇ ਸਕੂਲਾਂ ਦੀ ਖ਼ਰਾਬ ਹਾਲਤ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਤਸਵੀਰਾਂ ਸ਼ੇਅਰ ਕਰਦੇ ਹੋਏ ਸਿਸੋਦੀਆ ਨੇ ਲਿਖਿਆ ਸੀ ਕਿ ਮੈਂ ਗੁਜਰਾਤ ‘ਚ ਭਾਜਪਾ ਦੇ 27 ਸਾਲ ਦੇ ਸ਼ਾਸਨ ਦੀ ਸਰਕਾਰੀ ਸਕੂਲਾਂ ਨੂੰ ਬਰਬਾਦ ਕਰਨ ਦੀ ਪੋਲ ਖੋਲ੍ਹੀ ਤਾਂ ਭਾਜਪਾ ਬੁਰੀ ਤਰ੍ਹਾਂ ਬੌਖ਼ਲਾ ਗਈ।

LEAVE A REPLY

Please enter your comment!
Please enter your name here