ਅੱਜ ਦੁਪਹਿਰ ਨੂੰ ਕੇਂਦਰੀ ਮੰਤਰੀ ਪ੍ਰੀਸ਼ਦ ਦੀ ਬੈਠਕ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਇਹ ਬੈਠਕ ਹੋਵੇਗੀ। ਰਾਸ਼ਟਰਪਤੀ ਭਵਨ ਦੇ ਆਡੀਟੋਰੀਅਮ ਵਿੱਚ ਇਹ ਬੈਠਕ ਆਯੋਜਿਤ ਹੋਵੇਗੀ। ਇਸ ਦੇ ਲਈ ਸ਼ਾਮ 4.45 ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਇਸ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਦੇ ਕਈ ਮੰਤਰੀ ਸ਼ਾਮਲ ਹੋਣਗੇ। ਰਾਸ਼ਟਰਪਤੀ ਭਵਨ ਵਿੱਚ ਹੋਣ ਵਾਲੀ ਇਹ ਬੈਠਕ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। ਆਮਤੌਰ ‘ਤੇ ਇਹ ਬੈਠਕ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਨਹੀਂ ਹੁੰਦੀ ਹੈ। ਇਸ ਵਾਰ ਮੀਟਿੰਗ ਰਾਸ਼ਟਰਪਤੀ ਭਵਨ ਦੇ ਆਡੀਟੋਰੀਅਮ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ 12 ਵਜੇ ਅਲੀਗੜ੍ਹ ਵਿੱਚ ਇੱਕ ਨਵੀਂ ਯੂਨੀਵਰਸਿਟੀ ਦੀ ਨੀਂਹ ਰੱਖਣਗੇ। ਯੂਨੀਵਰਸਿਟੀ ਦੇ ਨੀਂਹ ਪੱਥਰ ਪ੍ਰੋਗਰਾਮ ਬਾਰੇ ਖੁਦ ਪੀ.ਐੱਮ. ਮੋਦੀ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ, ਦੇਸ਼ ਦੇ ਸਿੱਖਿਆ ਜਗਤ ਲਈ ਕੱਲ੍ਹ ਦਾ ਦਿਨ ਬੇਹੱਦ ਮਹੱਤਵਪੂਰਣ ਹੈ। ਦੁਪਹਿਰ 12 ਵਜੇ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਮਹਾਨ ਆਜ਼ਾਦੀ ਸੈਨਾਪਤੀ, ਸਿੱਖਿਆ ਸ਼ਾਸਤਰੀ ਅਤੇ ਸਮਾਜ ਸੁਧਾਰਕ ਰਾਜਾ ਮਹੇਂਦਰ ਪ੍ਰਤਾਪ ਸਿੰਘ ਜੀ ਦੇ ਨਾਮ ‘ਤੇ ਇੱਕ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਮਿਲੇਗਾ।