Manish Tewari ਨੇ Imran Khan ਵਾਲੇ ਬਿਆਨ ਤੇ ਘੇਰਿਆ Sidhu, ਟਵੀਟ ਕਰ ਕਹਿ ਇਹ ਵੱਡੀ ਗੱਲ

0
29

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵੋਜ ਸਿੰਘ ਸਿੱਧੂ ਨੇ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਕਹਿ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਸਿੱਧੂ ਦੇ ਇਸ ਬਿਆਨ ‘ਤੇ ਹੁਣ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪ੍ਰਤੀਕਿਰਿਆ ਦਿੱਤੀ ਹੈ।

ਮਨੀਸ਼ ਤਿਵਾੜੀ ਨੇ ਟਵੀਟ ਕਰਕੇ ਸਿੱਧੂ ‘ਤੇ ਹਮਲਾ ਬੋਲਦਿਆਂ ਲਿਖਿਆ ਕਿ ਇਮਰਾਨ ਖਾਨ ਕਿਸੇ ਦਾ ਵੀ ਵੱਡਾ ਭਰਾ ਹੋ ਸਕਦਾ ਹੈ, ਪਰ ਭਾਰਤ ਲਈ ਉਹ ਪਾਕਿ ਡੀਪ ਸਟੇਟ ਆਈ.ਐੱਸ.ਆਈ.-ਮਿਲਟਰੀ ਗਠਜੋੜ ਦਾ ਬਿੱਲੀ ਦਾ ਪੰਜਾ ਹੈ ਜੋ ਪੰਜਾਬ ‘ਚ ਡਰੋਨ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦਾ ਹੈ ਅਤੇ ਜੰਮੂ ਕਸ਼ਮੀਰ ‘ਚ ਕੰਟਰੋਲ ਰੇਖਾ ਦੇ ਪਾਰ ਅੱਤਵਾਦੀ ਭੇਜਦਾ ਹੈ।ਕੀ ਅਸੀਂ ਪੁੰਛ ਵਿੱਚ ਆਪਣੇ ਜਵਾਨਾਂ ਦੀ ਸ਼ਹਾਦਤ ਨੂੰ ਇੰਨੀ ਜਲਦੀ ਭੁੱਲ ਗਏ ਹਾਂ?

LEAVE A REPLY

Please enter your comment!
Please enter your name here