ਦੇਸ਼ ’ਚ ਚੋਣ ਪ੍ਰਣਾਲੀ ‘ਪਹਿਲਾਂ ਹੀ ਮਰ ਚੁੱਕੀ’ ਹੈ: ਰਾਹੁਲ ਗਾਂਧੀ

0
4
Rahul Gandhi

ਨਵੀਂ ਦਿੱਲੀ, 2 ਅਗਸਤ 2025 : ਭਾਰਤ ਦੇ ਇਤਿਾਹਾਸਕ ਗਲਿਆਰਿਆਂ ਦੀ ਕਹਿੰਦੀ ਕਹਾਉਂਦੀ ਸਿਆਸੀ ਪਾਰਟੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ (Rahul Gandhi) ਨੇ ਸਪੱਸ਼ਟ ਆਖਿਆ ਦੇਸ਼ ਦੀ ਚੋਣ ਪ੍ਰਣਾਲੀ `ਪਹਿਲਾਂ ਹੀ ਮਰ` ਚੁੱਕੀ ਹੈ (The country’s electoral system is ‘already dead’) ਅਤੇ ਸਾਲ 2024 ਦੀਆਂ ਲੋਕ ਸਭ ਚੋਣਾਂ ’ਚ ਧਾਂਦਲੀ ਹੋਈ ਸੀ । ਉਨ੍ਹਾਂ ਇਹ ਟਿੱਪਣੀ ‘ਸੰਵਿਧਾਨਕ ਚੁਣੌਤੀਆਂ’ ਵਿਸ਼ੇ `ਤੇ ਇੱਕ ਰੋਜ਼ਾ ਕਾਨੂੰਨੀ ਸੰਮੇਲਨ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤੀ ।

ਪ੍ਰਧਾਨ ਮੰਤਰੀ ‘ਘੱਟ ਬਹੁਮਤ’ ਨਾਲ ਆਪਣੀ ਕੁਰਸੀ `ਤੇ ਬੈਠੇ ਹਨ ਅਤੇ ਜੇਕਰ ਕੁਝ ਕੁ ਸੀਟਾਂ ਦਾ ਅੰਤਰ ਹੁੰਦਾ ਤਾਂ ਉਹ ਉੱਥੇ ਨਾ ਹੁੰਦੇ : ਗਾਂਧੀ

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ‘ਘੱਟ ਬਹੁਮਤ’ ਨਾਲ ਆਪਣੀ ਕੁਰਸੀ `(“With a ‘small majority’, he took his seat.”) ਤੇ ਬੈਠੇ ਹਨ ਅਤੇ ਜੇਕਰ ਕੁਝ ਕੁ ਸੀਟਾਂ ਦਾ ਅੰਤਰ ਹੁੰਦਾ ਤਾਂ ਉਹ ਉੱਥੇ ਨਾ ਹੁੰਦੇ। ਉਨ੍ਹਾਂ ਕਰਨਾਟਕ ਦੇ ਇੱਕ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੁਆਰਾ ਇਕੱਠੇ ਕੀਤੇ ਅੰਕੜਿਆਂ ਦਾ ਹਵਾਲਾ ਦਿੱਤਾ, ਜਿੱਥੇ ਪਾਰਟੀ ਨੇ ਵੋਟਰਾਂ ਦੀਆਂ ਫੋਟੋਆਂ ਅਤੇ ਨਾਵਾਂ ਦੀ ਜਾਂਚ ਕੀਤੀ ਅਤੇ ਕਥਿਤ ਤੌਰ `ਤੇ ਪਦਾ ਲੱਗਾ ਕਿ ਕੁੱਲ 6.5 ਲੱਖ ਵੋਟਰਾਂ ਵਿੱਚੋਂ 1.5 ਲੱਖ ਵੋਟਾਂ `ਜਾਅਲੀ` ਸਨ।

ਜਦੋਂ ਅਸੀਂ ਇਹ ਅੰਕੜਾ ਜਾਰੀ ਕਰਾਂਗੇ ਤਾਂ ਤੁਸੀਂ ਚੋਣ ਪ੍ਰਣਾਲੀ ਵਿੱਚ ਇੱਕ ਹੋਰ ਝਟਕਾ ਦੇਖੋਗ

ਉਨ੍ਹਾਂ ਅੱਗੇ ਕਿਹਾ ਕਿ ਜਦੋਂ ਅਸੀਂ ਇਹ ਅੰਕੜਾ ਜਾਰੀ ਕਰਾਂਗੇ ਤਾਂ ਤੁਸੀਂ ਚੋਣ ਪ੍ਰਣਾਲੀ ਵਿੱਚ ਇੱਕ ਹੋਰ ਝਟਕਾ ਦੇਖੋਗੇੇ। ਇਹ ਇੱਕ ‘ਐਟਮ ਬੰਬ’ ਵਾਂਗ ਹੈ। ਸੱਚਾਈ ਇਹ ਹੈ ਕਿ ਭਾਰਤ ਵਿੱਚ ਚੋਣ ਪ੍ਰਣਾਲੀ ਪਹਿਲਾਂ ਹੀ ਮਰ ਚੁੱਕੀ ਹੈ । ਕਿਰਪਾ ਕਰਕੇ ਇੱਕ ਗੱਲ ਯਾਦ ਰੱਖੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਕੋਲ ਬਹੁਤ ਘੱਟ ਬਹੁਮਤ ਹੈ, ਜੇਕਰ 10-15 ਸੀਟਾਂ ’ਤੇ ਧਾਂਦਲੀ ਹੁੰਦੀ ਅਤੇ ਸਾਨੂੰ ਸ਼ੱਕ ਹੈ ਕਿ ਅਸਲ ਅੰਕੜੇ 70-80 ਤੋਂ 100 ਦੇ ਨੇੜੇ ਹੁੰਦੇ ਤਾਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਾ ਹੁੰਦੇ ।

ਚੋਣ ਕਮਿਸ਼ਨ ਬਾਰੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਬਹੁਤ ਸਪੱਸ਼ਟ ਹੈ ਕਿ ਇਸ (ਸੰਵਿਧਾਨ) ਦੀ ਰੱਖਿਆ ਕਰਨ ਵਾਲੀ ਸੰਸਥਾ ਨੂੰ ਮਿਟਾ ਦਿੱਤਾ ਗਿਆ ਹੈ ਅਤੇ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ । ਮੇਰੇ ਕੋਲ ਪਹਿਲਾਂ ਸਬੂਤ ਨਹੀਂ ਸਨ ਅਤੇ ਇਸੇ ਲਈ ਮੈਂ ਪਹਿਲਾਂ ਅਜਿਹੇ ਬਿਆਨ ਨਹੀਂ ਦੇ ਸਕਦਾ ਸੀ ਪਰ ਮੈਂ ਹੁਣ ਇਹ ਬਿਆਨ ਵਿਸ਼ਵਾਸ ਨਾਲ ਦੇ ਰਿਹਾ ਹਾਂ ਕਿਉਂਕਿ ਮੇਰੇ ਕੋਲ 100 ਪ੍ਰਤੀਸ਼ਤ ਸਬੂਤ ਹਨ ।

Read More :  ਚੋਣ ਕਮਿਸ਼ਨ ਨਹੀਂ ਨਿਭਾ ਰਿਹਾ ਆਪਣੀ ਜਿੰਮੇਵਾਰੀ : ਰਾਹੁਲ ਗਾਂਧੀ

LEAVE A REPLY

Please enter your comment!
Please enter your name here