ਨਵੀਂ ਦਿੱਲੀ, 25 ਜੁਲਾਈ 2025 : ਕਾਂਗਰਸ ਪਾਰਟੀ (Congress Party) ਦੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ’ਤੇ ਨਿਸ਼ਾਨਾ ਲਗਾੳਂੁਦਿਆਂ ਸਪੱਸ਼ਟ ਆਖਿਆ ਕਿ ਚੋਣ ਕਮਿਸ਼ਨ ਆਪਣੀ ਜਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਹੀਂ ਨਿਭਾ ਰਿਹਾ ਹੈ । ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੋਲ ਕਰਨਾਟਕ ਦੇ ਇਕ ਹਲਕੇ ਵਿਚ ਚੋਣ ਕਮਿਸ਼ਨ (Election Commission) ਵਲੋਂ ਧੋਖਾਧੜੀ ਦੀ ਇਜਾਜ਼ਤ ਦੇਣ ਦੇ ਪੱਕੇ ਸਬੂਤ ਹਨ ਅਤੇ ਜੇਕਰ ਕਮਿਸ਼ਨ ਸੋਚਦਾ ਹੈ ਕਿ ਉਹ ਇਸ ਤੋਂ ਬਚ ਜਾਵੇਗਾ ਤਾਂ ਇਹ ਉਸਦੀ ਗ਼ਲਤਫ਼ਹਿਮੀ ਹੈ ।
ਉਨ੍ਹਾਂ ਬਿਹਾਰ ਵਿਚ ਚੱਲ ਰਹੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ. ਆਈ. ਆਰ.) ਮੁਹਿੰਮ ਬਾਰੇ ਪੁੱਛੇ ਜਾਣ ’ਤੇ ਸੰਸਦ
ਕੰਪਲੈਕਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਪਰ ਚੋਣ ਕਮਿਸ਼ਨ ਭਾਰਤੀ ਚੋਣ ਕਮਿਸ਼ਨ (Election Commission of India) ਵਾਂਗ ਕੰਮ ਨਹੀਂ ਕਰ ਰਿਹਾ ਹੈ । ਰਾਹੁਲ ਗਾਂਧੀ (Rahul Gandhi) ਨੇ ਕਿਹਾ ਕਿ ਹੁਣ ਸਾਡੇ ਕੋਲ ਕਰਨਾਟਕ ਦੇ ਇਕ ਹਲਕੇ ਵਿਚ ਧੋਖਾਧੜੀ ਦੀ ਇਜਾਜ਼ਤ ਦੇਣ ਦੇ 100 ਪ੍ਰਤੀਸ਼ਤ ਠੋਸ ਸਬੂਤ ਹਨ । ਉਨ੍ਹਾਂ ਕਿਹਾ ਕਿ ਜਦੋਂ ਇਹ ਦਿਖਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਇਹ ਸਪੱਸ਼ਟ ਹੈ ਕਿ ਸਾਡੇ ਕੋਲ 100 ਫੀਸਦੀ ਸਬੂਤ ਹਨ ।
ਕਾਂਗਰਸ ਨੇ ਦਾਅਵਾ ਕੀਤਾ ਕਿ ਹਜ਼ਾਰਾਂ ਨਵੇਂ ਵੋਟਰ ਹਨ, ਜਿਨ੍ਹਾਂ ਦੀ ਉਮਰ ਕੀ ਹੈ – 50, 45, 60, 65। ਇਹ ਇਕ ਹਲਕੇ ਵਿਚ ਹਜ਼ਾਰਾਂ ਨਵੇਂ ਵੋਟਰ ਹਨ । ਉਨ੍ਹਾਂ ਕਿਹਾ ਕਿ ਉਹ ਚੋਣ ਕਮਿਸ਼ਨ ਨੂੰ ਦੱਸਣਾ ਚਾਹੁੰਦਾ ਹਨ ਕਿ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਇਸ ਤੋਂ ਬਚ ਜਾਓਗੇ, ਜੇਕਰ ਤੁਹਾਡੇ ਅਧਿਕਾਰੀ ਸੋਚਦੇ ਹਨ ਕਿ ਉਹ ਇਸ ਤੋਂ ਬਚ ਜਾਣਗੇ ਤਾਂ ਤੁਸੀਂ ਗ਼ਲਤ ਹੋ ।