ਕਾਂਗਰਸ ਨੇ ਹੜ੍ਹ ਰਾਹਤ ਪੈਕੇਜ ਨੂੰ ਊਠ ਦੇ ਮੂੰਹ ਵਿੱਚ ਜ਼ੀਰੇ ਦੇ ਸਮਾਨ ਦੱਸਿਆ

0
41
Amrinder raja waring

ਚੰਡੀਗੜ੍ਹ, 10 ਸਤੰਬਰ 2025 : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Punjab Congress President Amarinder Singh Raja Warring) ਨੇ ਸੂਬੇ ਲਈ 1600 ਕਰੋੜ ਰੁਪਏ ਦੇ ਹੜ੍ਹ ਰਾਹਤ ਪੈਕੇਜ ਨੂੰ “ਬਹੁਤ ਹੀ ਘੱਟ” ਕਰਾਰ ਦਿੰਦੇ ਹੋਏ ਇਸ ਨੂੰ ਊਠ ਤੇ ਮੂੰਹ ਵਿੱਚ ਜੀਰੇ ਸਮਾਨ ਦੱਸਿਆ ਹੈ । ਇਸ ਲੜੀ ਹੇਠ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸੂਬੇ ਦੇ ਦੌਰੇ ਦੌਰਾਨ ਪੈਕੇਜ ਦੇ ਐਲਾਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਸਨ ਪਰ ਉਨ੍ਹਾਂ ਨੇ ਸਾਰਿਆਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ ।

ਪੰਜਾਬੀਆਂ ਨਾਲ ਬੇਰਹਿਮ ਮਜ਼ਾਕ ਕੀਤਾ ਗਿਆ : ਵੜਿੰਗ

ਵੜਿੰਗ ਨੇ ਕਿਹਾ ਕਿ ਇਹ ਊਠ ਤੇ ਮੂੰਹ ਵਿੱਚ ਜ਼ੀਰੇ ਦੇ ਸਮਾਨ ਹੈ । ਉਨ੍ਹਾਂ ਕਿਹਾ ਕਿ ਅਜਿਹੇ ਵਿਨਾਸ਼ਕਾਰੀ ਨੁਕਸਾਨ ਲਈ 1600 ਕਰੋੜ ਰੁਪਏ ਮੂੰਗਫਲੀ ਦੇ ਦਾਣਿਆਂ ਵਾਂਗ (1600 crore rupees like peanuts) ਵੀ ਨਹੀਂ ਹਨ । ਸੂਬਾ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੇ ਪਿਛਲੇ ਗਿਆਰਾਂ ਸਾਲਾਂ ਦੇ ਸ਼ਾਸਨ ਦੌਰਾਨ ਪੰਜਾਬ ਨੂੰ ਵਿਤਕਰਾ ਸਿਰਫ਼ ਇਸ ਲਈ ਝੱਲਣਾ ਪਿਆ ਹੈ, ਕਿਉਂਕਿ ਸੂਬਾ ਭਗਵਾ ਪਾਰਟੀ ਦੇ ਨਾਲ ਨਹੀਂ ਚੱਲਿਆ ਹੈ ਨਹੀਂ ਤਾਂ ਹੋਰ ਕੁਝ ਵੀ ਪੰਜਾਬ ਨਾਲ ਅਜਿਹੇ ਵਿਤਕਰੇ ਦੀ ਵਿਆਖਿਆ ਨਹੀਂ ਕਰਦਾ ਅਤੇ ਉਹ ਵੀ ਉਸ ਸਮੇਂ ਜਦੋਂ ਸੂਬਾ ਸਭ ਤੋਂ ਭਿਆਨਕ ਕੁਦਰਤੀ ਆਫ਼ਤਾਂ ਵਿੱਚੋਂ ਇੱਕ ਨਾਲ ਜੂਝ ਰਿਹਾ ਹੈ ।

Read More : ਵੜਿੰਗ ਨੇ ਡੈਮਾਂ, ਹੈੱਡਵਰਕਸ ਦੇ ਮਾੜੇ ਪ੍ਰਬੰਧਾਂ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ

LEAVE A REPLY

Please enter your comment!
Please enter your name here