ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੇਸ਼ ਦੇ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। ਉਹ ਇਸ ਮੁਲਾਕਾਤ ਲਈ ਅੱਜ ਦਿੱਲੀ ਵਿਖੇ ਜਾਣਗੇ। ਇਸ ਸੰਬੰਧੀ ਉਨ੍ਹਾਂ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ।
ਅੱਜ ਮਾਣਯੋਗ ਰਾਸ਼ਟਰਪਤੀ ਜੀ ਅਤੇ ਉੱਪ ਰਾਸ਼ਟਰਪਤੀ ਜੀ ਨੂੰ ਮਿਲਣ ਦਿੱਲੀ ਜਾ ਰਹੇ ਹਾਂ।
Today I am going to meet the Hon’ble President and the Vice President in Delhi.
— Bhagwant Mann (@BhagwantMann) April 12, 2022
ਇਸ ਤੋਂ ਇਲਾਵਾ ਅੱਜ ਹੀ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ ਮੀਟਿੰਗ ਕਰਨਗੇ। ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਕੋਈ ਵੱਡਾ ਐਲਾਨ ਕਰ ਸਕਦੇ ਹਨ। ਉਹ ਆਪ ਵਲੋਂ ਦਿੱਤੀਆਂ ਗਰੰਟੀਆਂ ‘ਚੋਂ ਹੀ ਕੋਈ ਗਰੰਟੀ ਪੂਰੀ ਕਰ ਸਕਦੇ ਹਨ। ਸੂਤਰਾਂ ਅਨੁਸਾਰ ਮੁਫਤ ਬਿਜਲੀ ਨੂੰ ਲੈ ਕੇ ਕੋਈ ਐਲਾਨ ਹੋ ਸਕਦਾ ਹੈ।