ਮੁੱਖ ਮੰਤਰੀ ਹਲਕੀ ਰਾਜਨੀਤੀ ਤੋਂ ਗੁਰੇਜ਼ ਕਰਨ-ਰਾਮੂਵਾਲੀਆ

0
1
Balwant Ramuwalia

ਪਟਿਆਲਾ, 29 ਸਤੰਬਰ 2025 : ਲੋਕ ਭਲਾਈ ਪਾਰਟੀ (People’s Welfare Party) ਦੇ ਕੌਮੀ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ (Balwant Singh Ramuwalia) ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ ਉਹ ਹਲਕੀ ਰਾਜਨੀਤੀ ਤੋਂ ਗੁਰੇਜ਼ ਕਰਨ । ਉਨ੍ਹਾਂ ਦਸਿਆ ਕਿ ਉਹ ਪਟਿਆਲਾ ਦੇ ਅਮਰ ਹਸਪਤਾਲ ਵਿਚ ਇਲਾਜ ਅਧੀਨ `ਆਪ` ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (AAP MLA Harmeet Singh Pathanmajra) ਦੀ ਪਤਨੀ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ ਸਨ । ਇਸ ਮੌਕੇ ਉਨ੍ਹਾਂ ਨਾਲ ਲੋਕ ਭਲਾਈ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਜਨਕ ਰਾਜ ਕਲਵਾਨੂੰ ਵੀ ਮੌਜੂਦ ਸਨ । ਰਾਮੂਵਾਲੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਰਾਜਨੀਤੀ ਵਿਚ ਮਤਭੇਦ ਹਮੇਸ਼ਾਂ ਰਹਿੰਦੇ ਹਨ ਪਰ ਅੱਜ ਉਨ੍ਹਾਂ ਨੇ ਪਹਿਲੀ ਵਾਰ ਮਤਭੇਦ ਦੀ ਰਾਜਨੀਤੀ ਦੇਖੀ ਹੈ ।

ਪੁਲਸ ਵਲੋਂ ਬੀਬੀ ਪਠਾਣਮਾਜਰਾ ਨੂੰ ਹਸਪਤਾਲ ਵਿਚ ਵੀ ਨਜ਼ਰਬੰਦ ਰੱਖਣਾ ਨਿੰਦਣਯੋਗ

ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੁਲਸ ਵਲੋਂ ਬੀਬੀ ਪਠਾਣਮਾਜਰਾ ਨੂੰ ਹਸਪਤਾਲ ਵਿਚ ਵੀ ਨਜ਼ਰਬੰਦ (Detained in hospital too) ਕੀਤਾ ਗਿਆ ਹੈ, ਜੋ ਬਹੁਤ ਹੀ ਨਿੰਦਣਯੋਗ ਹੈ । ਰਾਮੂਵਾਲੀਆ ਨੇ ਕਿਹਾ ਕਿ ਪੁਲਸ ਦੀ ਇਸ ਕਾਰਵਾਈ ਨੇ ਨਾ ਸਿਰਫ਼ ਰਾਜਨੀਤੀ ਦਾ ਪੱਧਰ ਘਟਾਇਆ ਹੈ, ਸਗੋਂ ਪੰਜਾਬ ਦੀ ਲੋਕਤੰਤਰਿਕ ਪਰੰਪਰਾ (Democratic tradition) ਨੂੰ ਵੀ ਝਟਕਾ ਦਿੱਤਾ ਹੈ । ਉਨ੍ਹਾਂ ਲੋਕ ਭਲਾਈ ਪਾਰਟੀ ਵਲੋਂ ਪਠਾਣਮਾਜਰਾ ਪਰਿਵਾਰ ਨਾਲ ਏਕਜੁਟਤਾ ਜਤਾਈ ਅਤੇ ਕਿਹਾ ਕਿ ਲੋਕਤੰਤਰ ਵਿਚ ਵਿਰੋਧੀਆਂ ਨੂੰ ਵੀ ਬਰਾਬਰ ਦੇ ਅਧਿਕਾਰ ਮਿਲਣੇ ਚਾਹੀਦੇ ਹਨ ।

Read More : ਵਿਧਾਨ ਸਭਾ ‘ਚ ਵਿਧਾਇਕ ਪਠਾਣਮਾਜਰਾ ਨੇ ਚੁਕਿਆ ਸਰਕਾਰੀ ਸਕੂਲਾਂ ਨੂੰ ਬਿਜਲੀ ਮੁਫ਼ਤ ਦੇਣ ਦਾ ਮੁੱਦਾ, ਮੰਤਰੀਆਂ ਨੇ ਵੀ ਭਰੀ ਹਾਂਮੀ

LEAVE A REPLY

Please enter your comment!
Please enter your name here