ਬਾਲੀਵੁੱਡ ਅਦਾਕਾਰ ਸ਼ੇਖਰ ਸੁਮਨ BJP ‘ਚ ਹੋਏ ਸ਼ਾਮਿਲ || Latest News || Today News

0
139
Bollywood actor Shekhar Suman joined BJP

ਬਾਲੀਵੁੱਡ ਅਦਾਕਾਰ ਸ਼ੇਖਰ ਸੁਮਨ BJP ‘ਚ ਹੋਏ ਸ਼ਾਮਿਲ || Latest News || Today News

ਲੋਕ ਸਭਾ ਚੋਣਾਂ ਦੇ ਚੱਲਦਿਆਂ ਸਾਰੀਆਂ ਪਾਰਟੀਆਂ ਵਿੱਚ ਹਲਚਲ ਬਰਕਰਾਰ ਹੈ | ਇਸ ਦੇ ਵਿਚਾਲੇ ਬਾਲੀਵੁੱਡ ਅਦਾਕਾਰ ਸ਼ੇਖਰ ਸੁਮਨ ਕਾਫੀ ਸੁਰਖੀਆਂ ‘ਚ ਹਨ ਕਿਉਂਕਿ ਉਹਨਾਂ ਨੇ ਰਾਜਨੀਤੀ ਵਿੱਚ ਵਾਪਸੀ ਕਰ ਲਈ ਹੈ | ਬਾਲੀਵੁੱਡ ਅਦਾਕਾਰ ਅੱਜ BJP ‘ਚ ਸ਼ਾਮਿਲ ਹੋ ਗਏ ਹਨ | ਉਹ ਦਿੱਲੀ ਵਿਖੇ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਹਨ | ਦੱਸ ਦਈਏ ਕਿ ਅਭਿਨੇਤਾ ਸੰਜੇ ਲੀਲਾ ਭੰਸਾਲੀ ਦੀ ਸੀਰੀਜ਼ ‘ਹੀਰਾਮੰਡੀ’ ‘ਚ ‘ਜ਼ੁਲਫਿਕਾਰ’ ਦਾ ਕਿਰਦਾਰ ਨਿਭਾਅ ਚੁੱਕੇ ਹਨ। ਇਸ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ |

ਅਦਾਕਾਰ ਦਾ ਬਿਆਨ ਵੀ ਆਇਆ ਸਾਹਮਣੇ

ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਅਦਾਕਾਰ ਦਾ ਇੱਕ ਬਿਆਨ ਵੀ ਆਇਆ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਕੱਲ੍ਹ ਤੱਕ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਅੱਜ ਇੱਥੇ ਬੈਠਾਂਗਾ। ਮੈਂ ਸਕਾਰਾਤਮਕ ਸੋਚ ਨਾਲ ਵਾਪਸ ਆਇਆ ਹਾਂ ਅਤੇ ਮੈਂ ਉਹੀ ਕਰਨਾ ਚਾਹੁੰਦਾ ਹਾਂ ਜੋ ਰਾਮ ਨੇ ਸੋਚਿਆ ਸੀ। ਦੱਸ ਦੇਈਏ ਕਿ ਸਾਲ 2009 ‘ਚ ਸ਼ੇਖਰ ਨੇ ਪਟਨਾ ਸਾਹਿਬ ਤੋਂ ਸ਼ਤਰੂਘਨ ਸਿਨਹਾ ਦੇ ਖਿਲਾਫ ਚੋਣ ਲੜੀ ਸੀ।

LEAVE A REPLY

Please enter your comment!
Please enter your name here