ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅੱਜ ਲੁਧਿਆਣਾ ਪਹੁੰਚੇ ਹੋਏ ਹਨ। ਲੁਧਿਆਣਾ ਵਿਖੇ ਉਨ੍ਹਾਂ ਨੇ ਆਜ਼ਾਦੀ ਘੁਲਾਟੀਏ ਸੁਖਦੇਵ ਥਾਪਰ ਨੂੰ ਸ਼ਰਧਾਂਜਲੀ ਦਿੱਤੀ ਹੈ।
ਜੇਪੀ ਨੱਡਾ ਨੇ ਲੁਧਿਆਣਾ ਵਿੱਖੇ ਉਨ੍ਹਾਂ ਦੇ ਜੱਦੀ ਘਰ ਜਾ ਕੇ ਸ਼ਰਧਾਂਜਲੀ ਭੇਂਟ ਕੀਤੀ।
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਜੀ @JPNadda ਨੇ ਆਜ਼ਾਦੀ ਘੁਲਾਟੀਏ ਸੁਖਦੇਵ ਥਾਪਰ ਜੀ ਨੂੰ ਲੁਧਿਆਣਾ ਵਿੱਖੇ ਉਨ੍ਹਾਂ ਦੇ ਜੱਦੀ ਘਰ ਜਾ ਕੇ ਸ਼ਰਧਾਂਜਲੀ ਭੇਟ ਕੀਤੀ। pic.twitter.com/FsMuLITnf5
— BJP PUNJAB (@BJP4Punjab) May 14, 2022
ਇਸ ਤੋਂ ਇਲਾਵਾ ਅੱਜ ਉਹ ਲੁਧਿਆਣਾ ‘ਚ ਭਾਜਪਾ ਵਰਕਰਾਂ ਨਾਲ ਮੀਟਿੰਗ ਕਰਨਗੇ ਅਤੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਚਰਚਾ ਵੀ ਕਰਨਗੇ।