2 ਗੈਸ ਸਿਲੰਡਰਾਂ ਦੀ ਕੀਮਤ ਬਰਾਬਰ ਹੈ ਅੱਜ 1 ਸਿਲੰਡਰ ਦੀ ਕੀਮਤ: ਰਾਹੁਲ ਗਾਂਧੀ

0
65

ਰਾਹੁਲ ਗਾਂਧੀ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਸ਼ਬਦੀ ਹਮਲੇ ਤੇਜ਼ ਕਰਦੇ ਹੋਏ ਕਿਹਾ ਕਿ ਸਿਰਫ ਉਨ੍ਹਾਂ ਦੀ ਪਾਰਟੀ (ਕਾਂਗਰਸ) ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦੀ ਬਿਹਤਰੀ ਲਈ ਕੰਮ ਕਰਦੀ ਹੈ।

ਧਿਆਨਯੋਗ ਹੈ ਕਿ ਸ਼ਨੀਵਾਰ ਨੂੰ ਐਲਪੀਜੀ ਦੀ ਕੀਮਤ ਵਿੱਚ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ। ਰਾਹੁਲ ਨੇ ਇੱਕ ਟਵੀਟ ਵਿੱਚ ਘਰੇਲੂ ਸਿਲੰਡਰ ਦੀਆਂ ਕੀਮਤਾਂ ਦੀ ਤੁਲਨਾ ਕੀਤੀ।

ਉਨ੍ਹਾਂ ਦੱਸਿਆ ਕਿ 2014 ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵਿੱਚ 827 ਰੁਪਏ ਦੀ ਸਬਸਿਡੀ ਦੇ ਨਾਲ ਐਲਪੀਜੀ ਸਿਲੰਡਰ ਦੀ ਕੀਮਤ 410 ਰੁਪਏ ਸੀ, ਜਦੋਂ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਵਿੱਚ 2022 ਵਿੱਚ ਇਸ ਦੀ ਕੀਮਤ 999 ਰੁਪਏ ਤੋਂ ਵੱਧ ਹੈ ਅਤੇ ‘ਸਬਸਿਡੀ’ ਵੀ ਜ਼ੀਰੋ ਹੈ।

ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘ਅੱਜ ਇਕ ਸਿਲੰਡਰ ਦੀ ਕੀਮਤ ਉਸ ਸਮੇਂ ਦੇ ਦੋ ਸਿਲੰਡਰਾਂ ਦੀ ਕੀਮਤ ਦੇ ਬਰਾਬਰ ਹੈ। ਸਿਰਫ਼ ਕਾਂਗਰਸ ਹੀ ਗਰੀਬ ਅਤੇ ਮੱਧ ਵਰਗ ਭਾਰਤੀ ਪਰਿਵਾਰਾਂ ਦੀ ਬਿਹਤਰੀ ਲਈ ਕੰਮ ਕਰਦੀ ਹੈ। ਇਹ ਸਾਡੀ ਆਰਥਿਕ ਨੀਤੀ ਦਾ ਧੁਰਾ ਹੈ।

ਸ਼ਨੀਵਾਰ ਨੂੰ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਰਾਹੁਲ ਨੇ ਕਿਹਾ ਸੀ ਕਿ ਕਰੋੜਾਂ ਭਾਰਤੀ ਪਰਿਵਾਰ “ਬਹੁਤ ਜ਼ਿਆਦਾ ਮਹਿੰਗਾਈ”, ਬੇਰੁਜ਼ਗਾਰੀ ਅਤੇ “ਮਾੜੇ ਸ਼ਾਸਨ” ਵਿਰੁੱਧ ਸਖ਼ਤ ਲੜਾਈ ਲੜ ਰਹੇ ਹਨ।

LEAVE A REPLY

Please enter your comment!
Please enter your name here