ਭਾਰਤੀ ਵਿਦੇਸ਼ ਸੇਵਾ (IFS) ਅਧਿਕਾਰੀ ਵਿਵੇਕ ਕੁਮਾਰ (Vivek Kumar) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦਾ ਨਿੱਜੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਪਹਿਲਾਂ ਹੀ ਇਸ ਪ੍ਰਸਤਾਵ ‘ਤੇ ਸਹਿਮਤੀ ਜਤਾਈ ਸੀ। ਵਿਵੇਕ ਕੁਮਾਰ 2004 ਬੈਚ ਦੇ IFS ਅਧਿਕਾਰੀ ਹਨ। ਉਹ ਸੰਜੀਵ ਕੁਮਾਰ ਸਿੰਗਲਾ ਦੀ ਥਾਂ ਲੈਣੇਗ। ਇਸ ਵੇਲੇ ਉਹ ਪੀ ਐੱਮ ਓ ਵਿਚ ਡਾਇਰੈਕਟਰ ਦੇ ਤੌਰ ’ਤੇ ਕੰਮ ਕਰ ਰਹੇ ਹਨ। ਸੰਜੀਵ ਕੁਮਾਰ ਸਿੰਗਲਾ ਨੂੰ ਇਜ਼ਰਾਈਲ ਵਿਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ।