ਵਿਧਾਨ ਸਭਾ ਚੋਣਾਂ: ਉੱਤਰ ਪ੍ਰਦੇਸ਼ ‘ਚ 7ਵੇਂ ਤੇ ਆਖਰੀ ਗੇੜ ਦੀ ਵੋਟਿੰਗ ਹੋਈ ਸ਼ੁਰੂ

0
47

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਚੋਣ ਖੇਤਰ ਵਾਰਾਣਸੀ ਸਮੇਤ ਉੱਤਰ ਪ੍ਰਦੇਸ਼ ਦੇ 9 ਜ਼ਿਲ੍ਹਿਆਂ ਦੀਆਂ 54 ਵਿਧਾਨ ਸਭਾ ਸੀਟਾਂ ‘ਤੇ ਅੱਜ ਯਾਨੀ ਸੋਮਵਾਰ ਨੂੰ ਵੋਟਿੰਗ ਸ਼ੁਰੂ ਹੋ ਗਈ ਹੈ। ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਅਜੇ ਕੁਮਾਰ ਸ਼ੁਕਲਾ ਨੇ ਦੱਸਿਆ ਕਿ 7ਵੇਂ ਗੇੜ ‘ਚ ਵਾਰਾਣਸੀ, ਚੰਦੌਲੀ, ਭਦੋਹੀ, ਮਿਰਜਾਪੁਰ, ਰਾਬਰਟਸਗੰਜ, ਗਾਜ਼ੀਪੁਰ, ਮਊ, ਆਜਮਗੜ੍ਹ ਅਤੇ ਜੌਨਪੁਰ ਜ਼ਿਲ੍ਹਿਆਂ ਦੇ 54 ਵਿਧਾਨ ਸਭਾ ਖੇਤਰਾਂ ‘ਚ ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਵੋਟਿੰਗ ਨੂੰ ਆਜ਼ਾਦ, ਨਿਰਪੱਖ ਅਤੇ ਡਰ ਮੁਕਤ ਮਾਹੌਲ ‘ਚ ਸੰਪੰਨ ਕਰਵਾਉਣ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ।

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਇਸ ਗੇੜ ‘ਚ 613 ਉਮੀਦਵਾਰ ਮੈਦਾਨ ‘ਚ ਹਨ। 7ਵੇਂ ਗੇੜ ਦੀਆਂ 54 ਸੀਟਾਂ ‘ਚੋਂ 11 ਅਨੁਸੂਚਿਤ ਜਾਤੀ ਲਈ ਅਤੇ 2 ਅਨੁਸੂਚਿਤ ਜਨਜਾਤੀ ਲਈ ਰਾਖਵੀਆਂ ਹਨ। 7ਵੇਂ ਗੇੜ ‘ਚ ਲਗਭਗ 2.06 ਕਰੋੜ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਉੱਤਰ ਪ੍ਰਦੇਸ਼ ‘ਚ ਪਹਿਲੇ ਗੇੜ ਦੀ ਵੋਟਿੰਗ 10 ਫਰਵਰੀ ਨੂੰ ਹੋਈ ਅਤੇ 7 ਮਾਰਚ ਨੂੰ ਆਖ਼ਰੀ ਅਤੇ 7ਵੇਂ ਗੇੜ ਦੀ ਵੋਟਿੰਗ ਖ਼ਤਮ ਹੋਣ ਤੋਂ ਬਾਅਦ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

LEAVE A REPLY

Please enter your comment!
Please enter your name here