ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇੱਕ ਨਵੀਂ ਪਹਿਲ ਕੀਤੀ ਹੈ।ਉੱਤਰ ਪ੍ਰਦੇਸ਼ ਰਾਜ ਕਾਨੂੰਨ ਕਮਿਸ਼ਨ ਦੇ ਪ੍ਰਸਤਾਵ ਮੁਤਾਬਕ ਇੱਕ ਬੱਚੇ ਦੀ ਨੀਤੀ ਅਪਣਾਉਣ ਵਾਲੇ ਮਾਤਾ-ਪਿਤਾ ਨੂੰ ਕਈ ਤਰ੍ਹਾਂ ਦੀਆਂ ਸਰਕਾਰੀ ਸਹੂਲਤਾਂ ਮਿਲਣਗੀਆਂ।
ਇਸ ਮੁਤਾਬਿਕ ਦੋ ਬੱਚੇ ਪੈਦਾ ਕਰਨ ਵਾਲਿਆਂ ਨੂੰ ਘੱਟ ਸਹੂਲਤਾਂ ਮਿਲਣਗੀਆਂ ਅਤੇ ਦੋ ਤੋਂ ਵੱਧ ਬੱਚਿਆਂ ਦੇ ਮਾਤਾ-ਪਿਤਾ ਸਰਕਾਰੀ ਨੌਕਰੀ ਲਈ ਅਰਜ਼ੀ ਨਹੀਂ ਦੇ ਸਕਣਗੇ। ਉਨ੍ਹਾਂ ਨੂੰ ਤਰੱਕੀ ਵੀ ਨਹੀਂ ਮਿਲੇਗੀ। ਉਹ ਨਾ ਤਾਂ ਸਰਕਾਰੀ ਨੌਕਰੀ ਕਰ ਸਕਣਗੇ ਅਤੇ ਨਾ ਹੀ ਸਥਾਨਕ ਸਰਕਾਰ ਅਦਾਰਿਆਂ ਦੀ ਕੋਈ ਚੋਣ ਲੜ ਸਕਣਗੇ।

ਕਾਨੂੰਨ ਲਾਗੂ ਹੋਣ ’ਤੇ ਇਕ ਸਾਲ ਅੰਦਰ ਸਭ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਇਸ ਸੰਬੰਧੀ ਸਹੁੰ ਪੱਤਰ ਦੇਣਾ ਹੋਵੇਗਾ। ਇਸ ਤੋਂ ਇਲਾਵਾ ਸਥਾਨਕ ਸਰਕਾਰ ਦੇ ਅਦਾਰਿਆਂ ਵਿਚ ਚੁਣੇ ਹੋਏ ਲੋਕ ਪ੍ਰਤੀਨਿਧੀਆਂ ਨੂੰ ਵੀ ਸਹੁੰ ਪੱਤਰ ਦੇਣਾ ਪਏਗਾ। ਕਮਿਸ਼ਨ ਨੇ ਇਸ ਖਰੜੇ ’ਤੇ ਲੋਕਾਂ ਕੋਲੋਂ 19 ਜੁਲਾਈ ਤੱਕ ਰਾਏ ਮੰਗੀ ਹੈ।
ਇਸ ਖਰੜੇ ਦੀਆਂ ਕੁੱਝ ਖਾਸ ਗੱਲਾਂ ਇਸ ਪ੍ਰਕਾਰ ਹਨ-
ਦੋ ਤੋਂ ਵੱਧ ਬੱਚਿਆਂ ਦੇ ਮਾਤਾ-ਪਿਤਾ ਨੂੰ 77 ਸਰਕਾਰੀ ਯੋਜਨਾਵਾਂ ਅਤੇ ਗ੍ਰਾਂਟਾਂ ਦਾ ਲਾਭ ਨਹੀਂ ਮਿਲੇਗਾ।
ਇਹ ਐਕਟ 21 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਅਤੇ 18 ਸਾਲ ਤੋਂ ਵੱਧ ਉਮਰ ਦੀਆਂ ਮੁਟਿਆਰਾਂ ’ਤੇ ਲਾਗੂ ਹੋਵੇਗਾ।
ਤੀਜੇ ਬੱਚੇ ਨੂੰ ਗੋਦ ਲੈਣ ’ਤੇ ਰੋਕ ਨਹੀਂ ਹੋਵੇਗੀ। ਜੇ ਕਿਸੇ ਦੇ ਦੋ ਬੱਚੇ ਦਿਿਵਆਂਗ ਹਨ ਤਾਂ ਉਸ ਨੂੰ ਤੀਜੀ ਔਲਾਦ ਹੋਣ ’ਤੇ ਸਹੂਲਤਾਂ ਨੂੰ ਵਾਂਝਿਆ ਨਹੀਂ ਕੀਤਾ ਜਾਏਗਾ।
ਇਸ ‘ਚ ਆਬਾਦੀ ’ਤੇ ਕੰਟਰੋਲ ਕਰਨ ਨਾਲ ਸੰਬੰਧਿਤ ਸਿਲੇਬਸ ਸਕੂਲਾਂ ’ਚ ਪੜ੍ਹਾਏ ਜਾਣ ਦਾ ਸੁਝਾਅ ਵੀ ਸ਼ਾਮਿਲ ਹੋਵੇਗਾ। ਕਾਨੂੰਨ ਲਾਗੂ ਹੋਣ ਪਿੱਛੋਂ ਜੇ ਕਿਸੇ ਔਰਤ ਨੂੰ ਦੂਜੀ ਪ੍ਰੈਗਨੈਂਸੀ ਦੌਰਾਨ ਜੁੜਵਾਂ ਬੱਚੇ ਪੈਦਾ ਹੁੰਦੇ ਹਨ ਤਾਂ ਇਹ ਕਾਨੂੰਨ ਉਨ੍ਹਾਂ ’ਤੇ ਲਾਗੂ ਨਹੀਂ ਹੋਵੇਗਾ।
ਰਾਸ਼ਨ ਕਾਰਡ ਵਿਚ ਚਾਰ ਤੋਂ ਵਧ ਮੈਂਬਰਾਂ ਦੇ ਨਾਂ ਨਹੀਂ ਲਿਖੇ ਜਾਣਗੇ।
ਸਰਕਾਰੀ ਮੁਲਾਜ਼ਮਾਂ ਨੂੰ ਇਹ ਸਹੁੰ ਪੱਤਰ ਦੇਣਾ ਹੋਵੇਗਾ ਕਿ ਉਹ ਇਸ ਕਾਨੂੰਨ ਦੀ ਉਲੰਘਣਾ ਨਹੀਂ ਕਰਨਗੇ।
ਸਿਰਫ ਇਕ ਜਾਂ ਦੋ ਬੱਚੇ ਪੈਦਾ ਕਰਨ ‘ਤੇ ਜੋ ਲਾਭ ਪ੍ਰਾਪਤ ਹੋਣਗੇ,ਉਹ ਇਸ ਪ੍ਰਕਾਰ ਹਨ_
ਇੱਕ ਬੱਚੇ ’ਤੇ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ
ਦੋ ਬੱਚਿਆਂ ਵਾਲੇ ਮਾਤਾ-ਪਿਤਾ ਜੋ ਸਰਕਾਰੀ ਨੌਕਰੀ ਨਹੀਂ ਕਰਦੇ, ਨੂੰ ਬਿਜਲੀ-ਪਾਣੀ, ਹਾਊਸ ਟੈਕਸ ਅਤੇ ਹੋਮ-ਲੋਨ ’ਚ ਛੋਟ ਹੋਵੇਗੀ।
ਸਰਕਾਰੀ ਨੌਕਰੀ ਕਰਨ ਵਾਲਿਆਂ ਵਲੋਂ ਨਸਬੰਦੀ ਕਰਵਾਉਣ ’ਤੇ ਇੰਕਰੀਮੈਂਟ, ਪ੍ਰੋਮੋਸ਼ਨ ਅਤੇ ਸਰਕਾਰੀ ਆਵਾਸ ਯੋਜਨਾਵਾਂ ’ਚ ਛੋਟ ਹੋਵੇਗੀ।
ਇਕ ਬੱਚੇ ’ਤੇ ਨਸਬੰਦੀ ਕਰਵਾਉਣ ਵਾਲੇ ਪਤੀ-ਪਤਨੀ ਨੂੰ ਆਪਣੀ ਔਲਾਦ ਦੇ 20 ਸਾਲ ਦੇ ਹੋਣ ਤੱਕ ਮੁਫਤ ਇਲਾਜ, ਸਿੱਖਿਆ, ਬੀਮਾ, ਵਿੱਦਿਅਕ ਸੰਸਥਾ ਅਤੇ ਸਰਕਾਰੀ ਨੌਕਰੀਆਂ ’ਚ ਪਹਿਲ ਹੋਵੇਗੀ।









