ਪੰਜਾਬ ਪੁਲਿਸ ਅੱਜ ਪਹਿਲਾਂ ਤਾਂ ਆਪ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ਼ ਦੇ ਘਰ ਪਹੁੰਚੀ। ਜਿਸਦੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਕਾਂਗਰਸੀ ਲੀਡਰ ਅਲਕਾ ਲਾਂਬਾ ਦੇ ਘਰ ਪਹੁੰਚੀ । ਇਸ ਸਬੰਧੀ ਅਲਕਾ ਲਾਂਬਾ ਨੇ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ। ਹੁਣ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਪੁਲਿਸ ਵੱਲੋਂ ਲਾਂਬਾ ਦੇ ਘਰ ਬਾਹਰ ਨੋਟਿਸ ਚਿਪਕਾ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਖੁਦ ਅਲਕਾ ਲਾਂਬਾ ਵੱਲੋਂ ਸੋੋਸ਼ਲ ਮੀਡੀਆ ਤੇ ਕੀਤੀ ਗਈ ਹੈ।
ਅਲਕਾ ਲਾਂਬਾ ਨੇ ਦੋਸ਼ ਲਾਉਂਦਿਆ ਕਿਹਾ ਹੈ ਕਿ ਪੰਜਾਬ ਪੁਲਿਸ ਨੇ ਉਸ ਦੇ ਘਰ ਬਾਹਰ ਨੋਟਿਸ ਚਿਪਕਾਇਆ ਹੈ ਅਤੇ ਜਾਂਦੇ ਹੋਏ ਆਪ ਦੀ ਭਗਵੰਤ ਮਾਨ ਸਰਕਾਰ ਵੱਲੋਂ ਧਮਕੀ ਵੀ ਦੇ ਕੇ ਗਏ ਕਿ ਜੇਕਰ ਤੁਸੀਂ 26 ਅਪ੍ਰੈਲ ਨੂੰ ਥਾਣੇ ਵਿੱਚ ਪੇਸ਼ ਨਾ ਹੋਏ ਤਾਂ ਅੰਜ਼ਾਮ ਬੁਰਾ ਹੋਵੇਗਾ। ਕਾਂਗਰਸ ਦੀ ਇਹ ਗਾਂਧੀਵਾਦੀ ਸਿਪਾਹੀ ਵੱਡੇ ਸੰਘੀਆਂ ਤੋਂ ਨਹੀਂ ਡਰੀ, ਛੋਟੇ ਸੰਘੀ ਦੀ ਤਾਂ ਗੱਲ ਹੀ ਛੱਡ ਦਿਓ।
पंजाब पुलिस घर की दीवार पर नोटिस चिपका कर गई है और जाते जाते #AAP की @BhagwantMann सरकार की ओर से धमकी भी देकर गई है कि अगर 26 अप्रेल को थाने में पेश नहीं हुई तो अंजाम बुरा होगा.
कॉंग्रेस की यह गांधी वादी सिपाही बड़े संधियों से नहीं डरी, छोटे संघी की तो बात ही छोड़ दो.@INCIndia https://t.co/ZdUhACh1qW pic.twitter.com/XwhyGVs3FQ— Alka Lamba (@LambaAlka) April 20, 2022