ਪੰਜਾਬ ਕਾਂਗਰਸ ਦਾ ਟਵਿੱਟਰ ਅਕਾਊਂਟ ਹੈਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਟਵਿੱਟਰ ’ਤੇ ਹੈਕਰਜ਼ ਕਾਫ਼ੀ ਸਰਗਰਮ ਹਨ ਅਤੇ ਲਗਾਤਾਰ ਲੋਕ ਪ੍ਰਸਿੱਧ ਹਸਤੀਆਂ ਦੇ ਟਵਿੱਟਰ ਹੈਂਡਲਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਪਿਛਲੇ ਕੁਝ ਘੰਟਿਆਂ ’ਚ ਕਈਆਂ ਦੇ ਟਵਿੱਟਰ ਹੈਂਡਲ ਹੈਕ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਇਸੇ ਦਰਮਿਆਨ ਪੰਜਾਬ ਕਾਂਗਰਸ ਦਾ ਸੋਮਵਾਰ ਨੂੰ ਅਧਿਕਾਰਤ ਟਵਿੱਟਰ ਅਕਾਊਂਟ ਹੈਕ ਹੋ ਗਿਆ। ਹਾਲਾਂਕਿ ਕੁਝ ਦੇਰ ਬਾਅਦ ਇਸ ਨੂੰ ਰਿਸਟੋਰ ਕਰ ਲਿਆ ਗਿਆ। ਹੈਕਰ ਨੇ ਪੰਜਾਬ ਕਾਂਗਰਸ ਦੇ ਟਵਿੱਟਰ ਹੈਂਡਲ ਦੀ ਡੀ. ਪੀ. ਅਤੇ ਬੈਕਗਰਾਊਂਡ ਦੀ ਤਸਵੀਰ ਬਦਲ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਯੂਜ਼ਰਸ ਨੂੰ ਟੈਗ ਕਰਦੇ ਹੋਏ ਟਵੀਟ ਕਰ ਦਿੱਤੇ। ਹੈਕਰ ਨੇ ਰਾਹੁਲ ਗਾਂਧੀ ਦੀ ਇਕ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ, ‘ਸੱਚ ਭਾਰਤ’
ਉਸ ਨੇ ਅੱਗੇ ਲਿਖਿਆ ਕਿ ਬੀਨਜ਼ ਆਫੀਸ਼ੀਅਸ ਕਲੈਕਸ਼ਨ ਦੇ ਸਬੰਧ ’ਚ ਅਸੀਂ ਅਗਲੇ 24 ਘੰਟਿਆਂ ਲਈ ਕਮਿਊਨਿਟੀ ਦੇ ਸਾਰੇ ਸਰਗਰਮ ਐੱਨ. ਐੱਫ਼. ਟੀ. ਟਰੇਡਰਜ਼ ਨੂੰ ਲੈ ਕੇ ਏਅਰਡ੍ਰਾਪ ਖੋਲ੍ਹਿਆ ਹੈ। ਆਪਣੇ ਬੀਨਜ਼ ਨੂੰ ਕਲੇ ਕਰੋ। ਬੀਤੇ ਦਿਨ ਦੇਸ਼ ਦੇ ਮੌਸਮ ਵਿਭਾਗ (ਆਈ. ਐੱਮ. ਡੀ) ਦਾ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ ਸੀ।