ਚੰਡੀਗੜ੍ਹ : ਨਗਰ ਨਿਗਮ ਚੋਣਾਂ 2021 ‘ਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰ ਕੇ ਸੱਤਾ ਵਿੱਚ ਰਹੀ ਭਾਰਤੀ ਜਨਤਾ ਪਾਰਟੀ ਨੂੰ ਹਰਾ ਦਿੱਤਾ ਹੈ। ਆਪ ਨੇ ਧਮਾਕੇਦਾਰ ਐਂਟਰੀ ਕਰਕੇ ਪਹਿਲੀ ਵਾਰ ਚੋਣ ਲੜਦਿਆਂ 14 ਸੀਟਾਂ ਜਿੱਤੀਆਂ ਹਨ। ਭਾਜਪਾ ਨੂੰ ਸਿਰਫ਼ 12 ਸੀਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਕਾਂਗਰਸ ਸਿਰਫ਼ 8 ਸੀਟਾਂ ਹੀ ਜਿੱਤ ਸਕੀ। ਇਸ ਤੋਂ ਇਲਾਵਾ ਇਨ੍ਹਾਂ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ ਇੱਕ ਸੀਟ ਮਿਲੀ ਹੈ। ਇਸ ਤਰਾਂ 35 ਵਾਰਡਾਂ ਵਾਲੀ ਨਗਰ ਨਿਗਮ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਇਸ ਦੇ ਨਾਲ ਹੀ ਬਹੁਮਤ ਲਈ 19 ਸੀਟਾਂ ਦੀ ਲੋੜ ਸੀ।
Police ਖਿਲਾਫ ਮੰਦੀ ਸ਼ਬਦਾਵਲੀ ਬੋਲਣ ‘ਤੇ ਬੁਰੇ ਫਸੇ Navjot Sidhu, ਪੁਲਿਸ ਕੋਲੋਂ ਮੰਗਣ ਮੁਆਫ਼ੀ – ਅਕਾਲੀ ਦਲ
ਇਨ੍ਹਾਂ ਚੋਣਾਂ ‘ਚ ਸ਼ੁੱਕਰਵਾਰ ਨੂੰ 35 ਵਾਰਡਾਂ ਵਾਲੀ ਨਗਰ ਨਿਗਮ ਚੰਡੀਗੜ੍ਹ ਲਈ ਕੁੱਲ 6,33,475 ਯੋਗ ਵਿਅਕਤੀਆਂ ਵਿੱਚੋਂ 60% ਨੇ ਆਪਣੀ ਵੋਟ ਪਾਈ ਸੀ। ਚੋਣ ਅਧਿਕਾਰੀ ਅਨੁਸਾਰ 2016 ਦੀਆਂ ਚੋਣਾਂ ਨਾਲੋਂ 0.5 ਫੀਸਦੀ ਵੱਧ ਵੋਟਿੰਗ ਹੋਈ। ਇਸ ਵਾਰ ਸ਼ਹਿਰ ਵਿਚ ਆਮ ਆਦਮੀ ਪਾਰਟੀ (ਆਪ) ਦੇ ਸਾਰੇ 35 ਵਾਰਡਾਂ ਤੋਂ ਚੋਣ ਮੈਦਾਨ ਵਿਚ ਉਤਰਨ ਨਾਲ ਤਿੰਨ-ਕੋਣੀ ਲੜਾਈ ਦੇਖਣ ਨੂੰ ਮਿਲੀ।
ਚੰਡੀਗੜ੍ਹ ਚੋਣਾਂ ‘ਚ ਬੀਜੇਪੀ ਨੂੰ ਵੱਡਾ ਝਟਕਾ, ਆਪ ਦੀ ਝੰਡੀ, ਬੀਜੇਪੀ ਦਾ ਮੇਅਰ ਹਾਰਿਆ
ਇਸ ਦੇ ਨਾਲ ਹੀ ਚੋਣਾਂ ਦੇ ਨਤੀਜਿਆਂ ਦੌਰਾਨ ਰਾਘਵ ਚੱਢਾ ਨੇ ਕਿਹਾ ਕਿ ਰੁਝਾਨ ਇਹ ਸਪੱਸ਼ਟ ਕਰਦਾ ਹੈ ਕਿ ਚੰਡੀਗੜ੍ਹ ਦੇ ਲੋਕਾਂ ਦੇ ਦਿਲਾਂ ‘ਚ ਇੱਕ ਹੀ ਗੱਲ ਹੈ ਕਿ ਇੱਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਵੀ ਦਿੱਤਾ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਕੇਜਰੀਵਾਲ ਮਾਡਲ ਦੀ ਜਿੱਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਿਰਫ ਇੱਕ ਟ੍ਰੇਲਰ ਹੈ ਪੰਜਾਬ ‘ਚ ਪਿਕਚਰ ਅਜੇ ਬਾਕੀ ਹੈ।