ਚਾਰ ਸੂਬਿਆਂ ਦੀਆਂ ਜ਼ਿਮਨੀ ਚੋਣਾਂ ‘ਚ ਭਾਜਪਾ ਨੂੰ ਮਿਲੀ ਕਰਾਰੀ ਹਾਰ, ਜਿੱਤ ਨਾ ਸਕੀ 1 ਵੀ ਸੀਟ

0
173

ਚਾਰ ਰਾਜਾਂ ਦੀਆਂ 5 ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਵਿਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਇਨ੍ਹਾਂ ਚੋਣਾਂ ‘ਚ ਭਾਜਪਾ ਦੀ ਕਰਾਰੀ ਹਾਰ ਹੋਈ ਹੈ। ਜਾਣਕਾਰੀ ਅਨੁਸਾਰ ਭਾਜਪਾ ਇੱਕ ਸੀਟ ਵੀ ਨਹੀਂ ਜਿੱਤ ਸਕੀ।ਜਿੱਥੇ ਭਾਜਪਾ ਦੀ ਕਰਾਰੀ ਹਾਰ ਹੋਈ ਹੈ ਉੱਥੇ ਹੀ ਆਰਜੇਡੀ ਨੇ ਬਿਹਾਰ ਦੀ ਬੋਚਹਾਂ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਜਿੱਤ ਲਈ ਹੈ। ਪਾਰਟੀ ਦੇ ਉਮੀਦਵਾਰ ਅਮਰ ਕੁਮਾਰ ਪਾਸਵਾਨ ਨੇ ਆਪਣੀ ਨੇੜਲੀ ਵਿਰੋਧੀ ਅਤੇ ਭਾਜਪਾ ਉਮੀਦਵਾਰ ਬੇਬੀ ਕੁਮਾਰੀ ਨੂੰ 35,000 ਤੋਂ ਵੱਧ ਵੋਟਾਂ ਨਾਲ ਹਰਾਇਆ।

ਇਸ ਦੇ ਨਾਲ ਹੀ ਜੇਕਰ ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਦੀ ਕੋਲਹਾਪੁਰ ਉੱਤਰੀ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਕਾਂਗਰਸ-ਐੱਮਵੀਏ ਉਮੀਦਵਾਰ ਜੈਸ਼੍ਰੀ ਜਾਧਵ ਨੇ ਭਾਜਪਾ ਦੇ ਸੱਤਿਆਜੀਤ ਕਦਮ ਨੂੰ ਹਰਾ ਦਿੱਤਾ।

ਦੱਸ ਦਈਏ ਕਿ ਜਾਧਵ ਨੂੰ 96,176, ਜਦਕਿ ਭਾਜਪਾ ਦੇ ਸੱਤਿਆਜੀਤ ਕਦਮ ਨੂੰ 77,426 ਵੋਟਾਂ ਮਿਲੀਆਂ। ਇਸ ਦੌਰਾਨ ਪੱਛਮੀ ਬੰਗਾਲ ਵਿੱਚ ਆਸਨਸੋਲ ਲੋਕ ਸਭਾ ਅਤੇ ਬਾਲੀਗੰਜ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਵਿੱਚ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰਾਂ ਨੇ ਆਪਣੇ ਵਿਰੋਧੀਆਂ ਨੂੰ ਪਛਾੜ ਦਿੱਤਾ ਹੈ।

ਬਾਲੀਗੰਜ ਬਾਬੁਲ ਸੁਪਰੀਓ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਸਾਇਰਾ ਸ਼ਾਹ ਹਲੀਮ ਤੇ ਆਸਨਸੋਲ ਦੀ ਲੋਕ ਸਭਾ ਸੀਟ ’ਤੇ ਸਾਬਕਾ ਕੇਂਦਰੀ ਮੰਤਰੀ ਅਤੇ ਮਸ਼ਹੂਰ ਅਭਿਨੇਤਾ ਸ਼ਤਰੂਘਣ ਸਿਨਹਾ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਅਗਨੀਮਿੱਤਰਾ ਪਾਲ ਨੂੰ ਮਾਤ ਦਿੱਤੀ।

LEAVE A REPLY

Please enter your comment!
Please enter your name here