ਹਲਕਾ ਬਰਨਾਲਾ ਤੋਂ ਅਕਾਲੀ-ਬਸਪਾ ਉਮੀਦਵਾਰ ਸ. ਚਮਕੌਰ ਸਿੰਘ ਵੀਰ ਦੇ ਹੱਕ ‘ਚ ਮਹਿਲ ਕਲਾਂ ਵਿਖੇ ਆਯੋਜਿਤ ਚੋਣ ਜਲਸੇ ‘ਚ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਚੋਣ ਪ੍ਰਚਾਰ ਕੀਤਾ। ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਬਸਪਾ ਸਰਕਾਰ ਬਣਨ ਤੇ ਬੁਢਾਪਾ ਪੈਨਸ਼ਨ 1500 ਤੋਂ ਵਧਾ ਕੇ 3100 ਰੁਪਏ ਕੀਤੀ ਜਾਵੇਗੀ।
“ਮੈਂ ਸੁਪਨੇ ‘ਚ ਭੂਤ ਬਣਕੇ ਆਉਨਾ”, ਅੱਜ ਕੱਲ੍ਹ ਤਾਂ ਸੋਂ ਵੀ ਨ੍ਹੀਂ ਰਹੇ ਚੰਨੀ”
ਸ਼ਗਨ ਸਕੀਮ 50,000 ਤੋਂ ਵਧਾ ਕੇ 75,000 ਰੁਪਏ ਕੀਤੀ ਜਾਵੇਗੀ। ਨੀਲੇ ਕਾਰਡ ਬਣਾਏ ਜਾਣਗੇ ਅਤੇ ਨੀਲੇ ਕਾਰਡ ਵਾਲੀ ਘਰ ਦੀ ਔਰਤ ਨੂੰ 2 ਹਜਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ।
ਹਰ ਘਰ ਨੂੰ 400 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ। ਹਰ ਫਸਲ ਦਾ ਬੀਮਾ ਕੀਤਾ ਜਾਵੇਗਾ। ਕਾਂਗਰਸ ਸਰਕਾਰ ਵਲੋਂ ਐਸਸੀ ਬੱਚਿਆਂ ਲਈ ਬੰਦ ਕੀਤੀ ਸ਼ਕਾਲਰਸ਼ਿਪ ਸਕੀਮ ਨੂੰ ਚਾਲੂ ਕੀਤਾ ਜਾਵੇਗਾ।
ਮਲੋਟ ਤੋਂ ਕੌਣ ਜਿੱਤੇਗਾ 2022 ਦੀ ਜੰਗ ਕਿਸਦੀ ਹੋਵੇਗੀ ਜਿੱਤ ?ਕਾਮੈਂਟ ਕਰੋ ਦਿਓ ਰਾਏ
ਹਰ ਜ਼ਿਲ੍ਹੇ ਵਿਚ 500 ਬੈਡਾਂ ਵਾਲਾ ਮੈਡੀਕਲ ਕਾਲਜ ਬਣਾਇਆ ਜਾਵੇਗਾ। ਪੰਚਾਇਤੀ ਜ਼ਮੀਨਾਂ ਵਿਚੋਂ ਗਰੀਬਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ‘ਤੇ ਤੰਜ ਕੱਸਦਿਆਂ ਉਨ੍ਹਾਂ ਨੇ ਕਿਹਾ ਕਿ ‘ਆਪ’ ਨੂੰ ਮਾਝਾ ਤੇ ਦੁਆਬਾ ਖੇਤਰ ਵਿਚ ਇਕ ਵੀ ਸੀਟ ਨਹੀਂ ਮਿਲੇਗੀ।