ਮੋਗਾ:ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ। ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੇ ਹੁਣ ਤੱਕ ਦੇ ਨਤੀਜਿਆਂ ‘ਚ ਹਲਕਾ ਮੋਗਾ ‘ਚ ਤੀਜੇ ਰਾਊਂਡ ਤੱਕ ਆਮ ਆਦਮੀ ਪਾਰਟੀ ਦੀ ਉਮੀਦਵਾਰ ਡਾ. ਅਮਨਦੀਪ ਕੌਰ ਅਰੋੜਾ ਲੀਡ ਕਰ ਰਹੀ ਹੈ, ਜਦਕਿ ਕਾਂਗਰਸ ਉਮੀਦਵਾਰ ਮਾਲਵਿਕਾ ਸੂਦ ਦੂਜੇ ਨੰਬਰ ‘ਤੇ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੱਖਣ ਬਰਾੜ ਤੀਜੇ ਨੰਬਰ ‘ਤੇ ਹਨ। ਮੋਗਾ ਦੇ ਹੁਣ ਤੱਕ ਦੇ ਚੋਣ ਨਤੀਜਿਆਂ ‘ਚ ‘ਆਪ’ ਡਾ. ਅਮਨਦੀਪ ਕੌਰ ਅਰੋੜਾ 11259, ਕਾਂਗਰਸ ਦੀ ਮਾਲਵਿਕਾ ਸੂਦ 7015, ਸ਼੍ਰੋਮਣੀ ਅਕਾਲੀ ਦਲ ਦੇ ਬਰਜਿੰਦਰ ਸਿੰਘ ਮੱਖਣ ਬਰਾੜ 6559 ਤੇ ਭਾਜਪਾ ਦੇ ਡਾ. ਹਰਜੋਤ ਕਮਲ ਨੂੰ 889 ਵੋਟਾਂ ਮਿਲੀਆਂ ਹਨ।