ਆਮ ਆਦਮੀ ਪਾਰਟੀ ਦੇ ਖਿਲਾਫ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਪੰਜਾਬ ਪੁਲਿਸ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ਼ ਦੇ ਘਰ ਗਾਜੀਆਬਾਦ ਪਹੁੰਚੀ ਹੈ। ਹਾਲਾਂਕਿ ਕੁਮਾਰ ਵਿਸ਼ਵਾਸ਼ ਦੇ ਖਿਲਾਫ ਪੰਜਾਬ ਵਿਚ ਕੋਈ ਮਾਮਲਾ ਦਰਜ ਕੀਤਾ ਗਿਆ ਹੈ, ਇਸ ਬਾਰੇ ਫਿਲਹਾਲ ਕੋਈ ਸੂਚਨਾ ਨਹੀਂ ਹੈ।
ਕੁਮਾਰ ਵਿਸ਼ਵਾਸ ਨੇ ਖ਼ੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਵਿਸ਼ਵਾਸ ਨੇ ਘਰ ਪਹੁੰਚੀ ਪੰਜਾਬ ਪੁਲਸ ਦੀਆਂ ਤਸਵੀਰਾਂ ਖ਼ੁਦ ਪੋਸਟ ਕੀਤੀਆਂ ਹਨ। ਹਾਲਾਂਕਿ ਅਜੇ ਇਹ ਸਾਫ਼ ਨਹੀਂ ਹੋਇਆ ਕਿ ਵਿਸ਼ਵਾਸ ਦੇ ਖ਼ਿਲਾਫ਼ ਕੀ ਕੇਸ ਦਰਜ ਕੀਤਾ ਗਿਆ ਹੈ।
ਆਪਣੇ ਟਵੀਟ ‘ਚ ਕੁਮਾਰ ਵਿਸ਼ਵਾਸ ਨੇ ਲਿਖਿਆ, ‘ਸਵੇਰੇ-ਸਵੇਰੇ ਪੰਜਾਬ ਪੁਲਸ ਘਰ ਆਈ ਹੈ, ਇਕ ਸਮਾਂ ਮੇਰੇ ਵੱਲੋਂ ਹੀ ਪਾਰਟੀ ‘ਚ ਸ਼ਾਮਲ ਕਰਵਾਏ ਗਏ ਭਗਵੰਤ ਮਾਨ ਨੂੰ ਆਗਾਹ ਕਰ ਰਿਹਾ ਹਾਂ ਕਿ ਤੁਸੀਂ ਦਿੱਲੀ ‘ਚ ਬੈਠੇ ਜਿਸ ਆਦਮੀ ਨੂੰ ਪੰਜਾਬ ਦੇ ਲੋਕਾਂ ਦੀ ਦਿੱਤੀ ਹੋਈ ਤਾਕਤ ਨਾਲ ਖੇਡਣ ਦੇ ਰਹੇ ਹੋ , ਉਹ ਇਕ ਦਿਨ ਤੁਹਾਨੂੰ ਅਤੇ ਪੰਜਾਬ ਨੂੰ ਵੀ ਧੋਖਾ ਦੇਵੇਗਾ, ਦੇਸ਼ ਮੇਰੀ ਚਿਤਾਵਨੀ ਯਾਦ ਰੱਖੇ।’
सुबह-सुबह पंजाब पुलिस द्वार पर पधारी है।एक समय, मेरे द्वारा ही पार्टी में शामिल कराए गए @BhagwantMann को आगाह कर रहा हूँ कि तुम, दिल्ली में बैठे जिस आदमी को, पंजाब के लोगों की दी हुई ताक़त से खेलने दे रहे हो वो एक दिन तुम्हें व पंजाब को भी धोखा देगा।देश मेरी चेतावनी याद रखे🙏🇮🇳 pic.twitter.com/yDymGxL1gi
— Dr Kumar Vishvas (@DrKumarVishwas) April 20, 2022