45 ਡਿਗਰੀ ਤਾਪਮਾਨ ‘ਤੇ ਗਰਮ ਹੋਈ ਸਿਆਸਤ
ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਤਾਪਮਾਨ 45 ਡਿਗਰੀ ਦੇ ਕਰੀਬ ਪਹੁੰਚਿਆ ਹੋਇਆ ਹੈ ਉੱਥੇ ਹੀ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਵੀ 45 ਡਿਗਰੀ ਤਾਪਮਾਨ ਦੇ ਵਿੱਚ ਚੋਣ ਪ੍ਰਚਾਰ ਨੂੰ ਲੈ ਕੇ ਸਿਆਸਤ ਭੱਖ ਦੀ ਦਿਖਾਈ ਦੇ ਰਹੀ ਹੈ। ਵੱਖ ਵੱਖ ਉਮੀਦਵਾਰਾਂ ਦੇ ਵੱਲੋਂ ਆਪਣੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਚੈਲੇੰਜ ਦਿੱਤੇ ਜਾ ਰਹੇ ਹਨ ਕਿ 45 ਡਿਗਰੀ ਤਾਪਮਾਨ ਦੇ ਵਿੱਚ ਮੇਰੇ ਵਾਂਗੂੰ ਪ੍ਰਚਾਰ ਕਰਕੇ ਦਿਖਾਣ।
ਅੱਜ ਪਟਿਆਲਾ ਦੇ ਹਲਕਾ ਸ਼ਤਰਾਣਾ ਦੇ ਵਿੱਚ ਡਾਕਟਰ ਬਲਵੀਰ ਦੇ ਦੁਆਰਾ ਇੱਕ ਵੱਡਾ ਰੋਡ ਸ਼ੋ ਕੱਢਿਆ ਗਿਆ ਤੇ ਉੱਥੇ ਹੀ ਉਨਾਂ ਕਿਹਾ ਕਿ ਐਨਕੇ ਸ਼ਰਮਾ ਦੇ ਵੱਲੋਂ ਜੋ ਚੈਲੇੰਜ ਦਿੱਤੇ ਜਾ ਰਹੇ ਹਨ ਕਿ 45 ਡਿਗਰੀ ਟੈਂਪਰੇਚਰ ਦੇ ਵਿੱਚ ਕੋਈ ਹੋਰ ਪਾਰਟੀ ਦਾ ਉਮੀਦਵਾਰ ਦਿਖਾਈ ਨਹੀਂ ਦੇ ਰਿਹਾ ਤਾਂ ਉਹਨਾਂ ਕਿਹਾ ਕਿ ਅੱਜ ਹਲਕਾ ਸ਼ੁਤਰਾਣਾ ਦੇ ਵਿੱਚ ਇਹ ਰੋਡ ਸ਼ੋ 45 ਡਿਗਰੀ ਤਾਪਮਾਨ ਦੇ ਵਿੱਚ ਹੀ ਕੱਢਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਕੋਈ ਉਮੀਦਵਾਰ ਹਲਕਾ ਸ਼ੁਤਰਾਣਾ ਵਿੱਚ ਨਹੀਂ ਪਹੁੰਚਿਆ ਸਭ ਲਿਫਾਫੇਬਾਜ਼ੀਆਂ ਕਰ ਰਹੇ ਹਨ।
ਉਹਨਾਂ ਕਿਹਾ ਕਿ ਲੋਕ ਹੁਣ ਸਿਆਣੇ ਹੋ ਚੁੱਕੇ ਹਨ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੇ ਵਿੱਚ ਹੈ ਇਸ ਲਈ ਸਾਨੂੰ ਉਮੀਦ ਹੈ ਕਿ ਇਸ ਵਾਰ ਪੰਜਾਬ ਦੇ ਲੋਕ 13 =0 ਨਾਲ ਸਾਨੂੰ ਜਿਤਾਉਣਗੇ।