ਵੱਡੀਆਂ ਮੁੱਛਾਂ ਰੱਖਣ ‘ਤੇ ਇਨ੍ਹਾਂ ਸੂਬਿਆਂ ‘ਚ ਪੁਲਿਸ ਵਾਲਿਆਂ ਨੂੰ ਮਿਲਦਾ ਹੈ ਬੋਨਸ…
ਕਈ ਵਾਰ ਦੇਖਿਆ ਗਿਆ ਹੈ ਕਿ ਕਈਆਂ ਨੂੰ ਮੁੱਛਾਂ ਰੱਖਣ ਦਾ ਸ਼ੋਂਕ ਹੁੰਦਾ ਹੈ ਖ਼ਾਸ ਕਰਕੇ ਜਿਹੜੇ ਜਵਾਨ ਪੁਲਿਸ ‘ਚ ਹੁੰਦੇ ਨੇ ਉਹਨਾਂ ਨੂੰ ਤਾਂ ਇਹ ਸ਼ੌਂਕ ਖ਼ਾਸ ਕਰਕੇ ਹੁੰਦਾ ਹੈ | ਪਰ ਤੁਸੀਂ ਕਦੇ ਅਜਿਹਾ ਦੇਖਿਆ ਹੈ ਜਿੱਥੇ ਕਿਸੇ ਪੁਲਿਸ ਵਾਲੇ ਨੂੰ ਉਸ ਦੀਆਂ ਮੁੱਛਾਂ ਕਰਕੇ ਬੋਨਸ ਮਿਲਿਆ ਹੋਵੇ।
ਦਰਅਸਲ, ਭਾਰਤ ਵਿੱਚ ਕਈ ਅਜਿਹੇ ਰਾਜ ਹਨ, ਜਿੱਥੇ ਪੁਲਿਸ ਵਾਲਿਆਂ ਨੂੰ ਵੱਡੀਆਂ ਮੁੱਛਾਂ ਰੱਖਣ ਲਈ ਬੋਨਸ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਰਾਜਾਂ ਬਾਰੇ ਦੱਸਾਂਗੇ। ਇਸ ਸੂਚੀ ਵਿੱਚ ਪਹਿਲਾ ਨਾਂ ਉੱਤਰ ਪ੍ਰਦੇਸ਼ ਦਾ ਹੈ। ਉੱਤਰ ਪ੍ਰਦੇਸ਼ ਪੁਲਿਸ ਵਿਭਾਗ ਵੱਡੀਆਂ ਮੁੱਛਾਂ ਵਾਲੇ ਪੁਲਿਸ ਕਰਮਚਾਰੀਆਂ ਨੂੰ 250 ਰੁਪਏ ਤੱਕ ਦਾ ਮਹੀਨਾਵਾਰ ਭੱਤਾ ਦਿੰਦਾ ਹੈ।
ਮੁੱਛਾਂ ਰੱਖਣ ਦੀ ਪਰੰਪਰਾ ਬ੍ਰਿਟਿਸ਼ ਕਾਲ ਦੀ
ਖ਼ਾਸ ਗੱਲ ਇਹ ਹੈ ਕਿ ਅੰਗਰੇਜ਼ਾਂ ਦੇ ਸਮੇਂ ਤੋਂ ਯੂਪੀ ਪੁਲਿਸ ਵਿੱਚ ਮੁੱਛਾਂ ਰੱਖਣ ਦੀ ਪਰੰਪਰਾ ਹੈ। ਦਰਅਸਲ, ਇਸ ਭੱਤੇ ਦਾ ਮਕਸਦ ਪੁਲਿਸ ਮੁਲਾਜ਼ਮਾਂ ਨੂੰ ਮੁੱਛਾਂ ਰੱਖਣ ਲਈ ਉਤਸ਼ਾਹਿਤ ਕਰਨਾ ਅਤੇ ਪੁਲਿਸ ਵਾਲਿਆਂ ਨੂੰ ਮਜ਼ਬੂਤ ਮੁੱਛਾਂ ਰੱਖਣ ਦੀ ਰਵਾਇਤ ਨੂੰ ਮੁੜ ਸੁਰਜੀਤ ਕਰਨਾ ਹੈ। ਯੂਪੀ ਪੁਲਿਸ ਵਿੱਚ ਮੁੱਛਾਂ ਰੱਖਣ ਦੀ ਪਰੰਪਰਾ ਬ੍ਰਿਟਿਸ਼ ਕਾਲ ਦੀ ਹੈ, ਜਦੋਂ ਮੁੱਛਾਂ ਰੱਖਣ ਨੂੰ ਸ਼ਕਤੀ, ਸਨਮਾਨ ਅਤੇ ਅਧਿਕਾਰ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਮੁੱਛ ਰੱਖਣ ਲਈ 33 ਰੁਪਏ ਮਹੀਨਾ ਭੱਤਾ ਮਿਲਦਾ ਹੈ।
2 ਸਾਲ ਪੁਰਾਣਾ ਕਿੱਸਾ
ਇਸ ਨਾਲ ਸਬੰਧਤ ਇੱਕ ਕਿੱਸਾ 2 ਸਾਲ ਪੁਰਾਣਾ ਹੈ। ਤੁਹਾਨੂੰ ਦਸ ਦੇਈਏ ਕਿ ਲਗਭਗ 2 ਸਾਲ ਪਹਿਲਾਂ, ਬਿਹਾਰ ਵਿੱਚ, ਸਾਰਨ ਦੇ ਤਤਕਾਲੀ ਡੀਆਈਜੀ, ਮਨੂ ਮਹਾਰਾਜ ਨੇ ਆਪਣੇ ਇੱਕ ਏਐਸਆਈ ਦੀ ਉਸ ਦੀਆਂ ਮੁੱਛਾਂ ਲਈ ਨਾ ਸਿਰਫ ਤਾਰੀਫ ਕੀਤੀ ਸੀ ਬਲਕਿ ਉਸ ਨੂੰ ਇਨਾਮ ਵੀ ਦਿੱਤਾ ਸੀ। ਦਰਅਸਲ, ਜਾਂਚ ਦੌਰਾਨ ਮਨੂੰ ਮਹਾਰਾਜ ਦੀ ਨਜ਼ਰ ਡਿਊਟੀ ‘ਤੇ ਮੌਜੂਦ ਐੱਸਆਈ ਉਮੇਸ਼ ਯਾਦਵ ਅਤੇ ਉਸ ਦੀਆਂ ਮੁੱਛਾਂ ‘ਤੇ ਪਈ, ਜਿਸ ਨੂੰ ਦੇਖ ਕੇ ਮਨੂੰ ਮਹਾਰਾਜ ਨੇ ਇਸ ਦੀ ਤਾਰੀਫ ਕੀਤੀ। ਇਸ ਤੋਂ ਬਾਅਦ ਉਸ ਦੀਆਂ ਮੁੱਛਾਂ ਦੀ ਤਾਰੀਫ਼ ਕਰਨ ਦੇ ਨਾਲ-ਨਾਲ ਡੀਆਈਜੀ ਨੇ ਉਸ ਦਾ ਸਨਮਾਨ ਵੀ ਕੀਤਾ। ਇਸ ਦੌਰਾਨ ਮਨੂ ਮਹਾਰਾਜ ਨੇ ਏਐਸਆਈ ਉਮੇਸ਼ ਯਾਦਵ ਨੂੰ ਆਪਣੇ ਨਿੱਜੀ ਖਾਤੇ ਵਿੱਚੋਂ 500 ਰੁਪਏ ਦੇ ਕੇ ਸਨਮਾਨਿਤ ਵੀ ਕੀਤਾ ਸੀ।