ਬਿਜਨੌਰ, 7 ਅਪ੍ਰੈਲ 2026 : ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਬਿਜਨੌਰ ਵਿਖੇ ਹਥਿਆਰ ਨੂੰ ਖਿਡੌਣਾ ਦੱਸਣ ਦੇ ਇਕ ਸਟੇਸ਼ਨ ਇੰਚਾਰਜ ਨੂੰ ਮੁਅੱਤਲ (Suspension) ਤੇ ਸਰਕਲ ਅਫ਼ਸਰ ਨੂੰ ਹਟਾਉਣ ਦਾ ਪਤਾ ਚੱਲਿਆ ਹੈ ।
ਕਦੋਂ ਦਾ ਹੈ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਵਾਇਰਲ ਇਕ ਵੀਡੀਓ ‘ਚ ਏ. ਕੇ.-47 ਰਾਈਫਲ ਤੇ ਹੈਂਡ ਗ੍ਰਨੇਡ ਵਿਖਾਉਣ ਵਾਲੇ ਮੁਲਜ਼ਮ ਨੂੰ ਕਥਿਤ ਤੌਰ ‘ਤੇ ਕਲੀਨ ਚਿੱਟ ਦੇਣ ਵਾਲੇ ਇਕ ਪੁਲਸ ਅਧਿਕਾਰੀ (Police officer) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਇਕ ਸਰਕਲ ਅਫਸਰ (Circle Officer) ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ।
ਕੀ ਦੱਸਿਆ ਪੁਲਸ ਸੁਪਰਡੈਂਟ ਨੇ
ਪੁਲਸ ਦੇ ਸੁਪਰਡੈਂਟ ਅਭਿਸ਼ੇਕ ਝਾਅ ਨੇ ਦੱਸਿਆ ਕਿ ਇਹ ਵੀਡੀਓ ਪਿਛਲੇ ਸਾਲ ਨਵੰਬਰ ‘ਚ ਸਾਹਮਣੇ ਆਈ ਸੀ, ਜਿਸ ‘ਚ ਮੇਰਠ ਦੇ ਇਕ ਨੌਜਵਾਨ ਨੂੰ ਕਥਿਤ ਤੌਰ ‘ਤੇ ਏ. ਕੇ.-47 ਤੇ ਹੈਂਡ ਗ੍ਰਨੇਡ ਨਾਲ ਵਿਖਾਇਆ ਗਿਆ ਸੀ । ਸ਼ੁਰੂਆਤੀ ਜਾਂਚ ਦੌਰਾਨ ਹਥਿਆਰਾਂ ਨੂੰ ਖਿਡੌਣੇ (Weapons toy) ਕਹਿ ਕੇ ਅੰਤਿਮ ਰਿਪੋਰਟ ਲਗਾ ਦਿੱਤੀ ਗਈ ਸੀ । ਹਾਲਾਂਕਿ ਮੁਲਜ਼ਮ ਦੇ ਸ਼ੱਕੀ ਸਬੰਧਾਂ ਬਾਰੇ ਪਤਾ ਲੱਗਣ ਤੋਂ ਬਾਅਦ ਜਾਂਚ ਅੱਤਵਾਦ ਵਿਰੋਧੀ ਦਸਤੇ ਨੂੰ ਤਬਦੀਲ ਕਰ ਦਿੱਤੀ ਗਈ । ਇਸ ਤੋਂ ਬਾਅਦ ਸਟੇਸ਼ਨ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਸਰਕਲ ਅਫਸਰ ਨੂੰ ਹਟਾ ਦਿੱਤਾ ਗਿਆ ।









