ਕੈਨੇਡਾ ‘ਚ ਪੁਲਿਸ ਅਫਸਰ ਆਤੰਕੀ ਗਤੀਵਿਧੀਆਂ ‘ਚ ਸ਼ਾਮਿਲ, ਭਾਰਤ ਨੇ ਭਗੌੜਿਆ ਦੀ ਸੂਚੀ ‘ਚ ਪਾਇਆ ਨਾਮ || Latest News

0
11

ਕੈਨੇਡਾ ‘ਚ ਪੁਲਿਸ ਅਫਸਰ ਆਤੰਕੀ ਗਤੀਵਿਧੀਆਂ ‘ਚ ਸ਼ਾਮਿਲ, ਭਾਰਤ ਨੇ ਭਗੌੜਿਆ ਦੀ ਸੂਚੀ ‘ਚ ਪਾਇਆ ਨਾਮ

ਭਾਰਤ ਅਤੇ ਕੈਨੇਡਾ ਵਿਚਕਾਰ ਰਿਸ਼ਤਿਆਂ ‘ਚ ਕਾਫੀ ਕੁੜੱਤਣ ਆ ਚੁੱਕੀ ਹੈ। ਇਸ ਦੌਰਾਨ ਭਾਰਤ ਸਰਕਾਰ ਨੇ ਭਗੌੜੇ ਅੱਤਵਾਦੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ‘ਚ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ (Canadian Border Service Agency) ਦੇ ਅਧਿਕਾਰੀ ਦਾ ਨਾਂ ਤੇ ਫੋਟੋ ਸ਼ਾਮਲ ਹੈ। ਭਾਰਤ ਨੇ ਇਹ ਸੂਚੀ ਟਰੂਡੋ ਸਰਕਾਰ ਨੂੰ ਸੌਂਪ ਦਿੱਤੀ ਹੈ।

ਕੁੱਲੜ ਪੀਜ਼ਾ ਕਪਲ ਨੂੰ ਮਿਲੀ ਪੁਲਿਸ ਸੁਰੱਖਿਆ

ਜਾਣਕਾਰੀ ਅਨੁਸਾਰ ਸੰਦੀਪ ਸਿੰਘ ਸਿੱਧੂ (Sandeep Singh Sidhu) ਪਾਬੰਦੀਸ਼ੁਦਾ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ISYF) ਦਾ ਮੈਂਬਰ ਤੇ CBSA ‘ਚ ਕੰਮ ਕਰ ਰਿਹਾ ਹੈ। ਸਿੱਧੂ ‘ਤੇ ਪੰਜਾਬ ‘ਚ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ।

ਸਰਕਾਰ ਮੁਤਾਬਕ ਬਲਵਿੰਦਰ ਸਿੰਘ ਸਿੱਧੂ ਦੇ ਕਤਲ ਨੂੰ ਅੰਜਾਮ ਦੇਣ ਲਈ ਸੰਦੀਪ ਸਿੰਘ ਸਿੱਧੂ ਪਾਕਿਸਤਾਨ ‘ਚ ਮੌਜੂਦ ਅੱਤਵਾਦੀ ਲਖਬੀਰ ਸਿੰਘ ਰੋਡੇ ਦੇ ਸੰਪਰਕ ਵਿੱਚ ਸੀ।

ਬਲਵਿੰਦਰ ਸਿੰਘ ਸਿੱਧੂ ਨੇ 1990ਵਿਆਂ ‘ਚ ਪੰਜਾਬ ‘ਚ ਅੱਤਵਾਦ ਨਾਲ ਲੜਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਬਲਵਿੰਦਰ ਸਿੰਘ ਸਿੱਧੂ ਨੂੰ ਅੱਤਵਾਦ ਵਿਰੁੱਧ ਲੜਾਈ ਲਈ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਅਕਤੂਬਰ 2020 ‘ਚ ਉਸ ਦੀ ਘਰ ਵਿਚ ਹੱਤਿਆ ਕਰ ਦਿੱਤੀ ਦਿੱਤੀ ਗਈ ਸੀ।

ਕੌਮੀ ਜਾਂਚ ਏਜੰਸੀ (NIA) ਨੇ ਦਾਅਵਾ ਕੀਤਾ ਹੈ ਕਿ ਬਲਵਿੰਦਰ ਸਿੰਘ ਸੰਧੂ ਦੇ ਕਤਲ ਦੀ ਸਾਜ਼ਿਸ਼ ‘ਚ ਸੁਖਮੀਤ ਪਾਲ ਸਿੰਘ ਉਰਫ਼ ਸੰਨੀ ਟੋਰਾਂਟੋ ਤੇ ਲਖਵੀਰ ਸਿੰਘ ਉਰਫ਼ ਰੋਡੇ ਸ਼ਾਮਲ ਹਨ। ਇਸ ਹੱਤਿਆ ਤੋਂ ਬਾਅਦ ਸੰਦੀਪ ਸਿੰਘ ਸਿੱਧੂ ਨੂੰ ਸੀਬੀਐਸਏ ‘ਚ ਸੁਪਰਡੈਂਟ ਦੇ ਅਹੁਦੇ ’ਤੇ ਤਰੱਕੀ ਵੀ ਮਿਲ ਗਈ ਹੈ।

ਨਿੱਝਰ ਦੀ ਹੱਤਿਆ ਤੋਂ ਬਾਅਦ ਵਿਗੜੇ ਦੋਵਾਂ ਦੇਸ਼ਾਂ ਦੇ ਰਿਸ਼ਤੇ

 

ਕੈਨੇਡਾ ਲਗਾਤਾਰ ਇਹ ਦੋਸ਼ ਲਾਉਂਦਾ ਰਿਹਾ ਹੈ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ‘ਚ ਭਾਰਤ ਸਰਕਾਰ ਦੇ ਅਧਿਕਾਰੀ ਸ਼ਾਮਲ ਸਨ। ਇਸ ਦੇ ਨਾਲ ਹੀ ਭਾਰਤ ਨੇ ਕੈਨੇਡਾ ਦੇ ਇਸ ਦਾਅਵੇ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਹਾਲਾਂਕਿ ਟਰੂਡੋ ਆਪਣੀ ਗੱਲ ‘ਤੇ ਅੜੇ ਹਨ ਜਿਸ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤੇ ਕਾਫੀ ਵਿਗੜ ਚੁੱਕੇ ਹਨ।

LEAVE A REPLY

Please enter your comment!
Please enter your name here