ਪਟਿਆਲਾ, 28 ਜਨਵਰੀ, 2026 : ਵਿਧਾਨ ਸਭਾ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (MLA Harmeet Singh Pathanmajra) ਦੀ ਸਰਕਾਰੀ ਕੋਠੀ ਨੂੰ ਖਾਲੀ ਕਰਵਾਉਣ ਲਈ ਪੁਲਸ ਫੋਰਸ (Police force) ਪਹੁੰਚ ਗਈ ਹੈ ।
ਪਠਾਣਮਾਜਰਾ ਦੀ ਪਤਨੀ ਦੇ ਕੋਠੀ ਅੰਦਰ ਹੋਣ ਦੇ ਚਲਦਿਆਂ ਲੇਡੀਜ ਪੁਲਸ ਵੀ ਹੈ ਨਾਲ
ਜੋ ਅੱਜ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਸਰਕਾਰੀ ਕੋਠੀ (Government house) ਖਾਲੀ ਕਰਵਾਉਣ ਲਈ ਪੁਲਸ ਫੋਰਸ ਪਟਿਆਲਾ ਦੇ ਪਾਸੀ ਰੋਡ ਵਿਖੇ ਪਹੁੰਚੀ ਹੈ ਦੇ ਨਾਲ ਲੇਡੀਜ਼ ਪੁਲਸ ਵੀ ਹੈ ਕਿਉਂਕਿ ਜਾਣਕਾਰੀ ਅਨੁਸਾਰ ਸਰਕਾਰੀ ਕੋਠੀ ਵਿਚ ਹਰਮੀਤ ਪਠਾਣਮਾਜਰਾ ਦੀ ਧਰਮ ਪਤਨੀ ਅੰਦਰ ਹੀ ਹਨ। ਮੌਕੇ ਤੇ ਪਹੁੰਚੀ ਪੁਲਸ ਆਪਣੇ ਨਾਲ ਟਰੱਕ ਵੀ ਲੈ ਕੇ ਆਈ ਹੈ ਤਾਂ ਜੋ ਘਰ ਦਾ ਸਮਾਨ ਢੋਇਆ ਜਾ ਸਕੇ । ਦੱਸਣਯੋਗ ਹੈ ਕਿ ਹਰਮੀਤ ਸਿੰਘ ਪਠਾਣਮਾਜਰਾ ਕੇਸ ਦਰਜ ਹੋਣ ਮਗਰੋਂ ਆਸਟਰੇਲੀਆ ਫਰਾਰ ਹੋ ਗਿਆ ਸੀ ।
Read more : ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕੀਤੀ ਹਾਈਕੋਰਟ ਵਿਚ ਪਟੀਸ਼ਨ ਦਾਇਰ









