ਪਾਸਪੋਰਟ ਦੇ ਪੁਲਿਸ ਕਲੀਅਰੈਂਸ ਸਰਟੀਫਿਕੇਟ (PCC) ਲਈ ਅਰਜ਼ੀਆਂ ਹੁਣ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰਾਂ (POPSK) ਵਿੱਚ ਦਿੱਤੀਆਂ ਜਾ ਸਕਦੀਆਂ ਹਨ। ਪੁਲਿਸ ਕਲੀਅਰੈਂਸ ਸਰਟੀਫਿਕੇਟ ਪਾਸਪੋਰਟ(Passport) ਅਰਜ਼ੀ ਲਈ ਇੱਕ ਲਾਜ਼ਮੀ ਦਸਤਾਵੇਜ਼ ਹੈ। ਪਾਸਪੋਰਟ ਜ਼ਰੂਰੀ ਦਸਤਾਵੇਜ਼ਾਂ ਵਿਚੋਂ ਹੀ ਇੱਕ ਹੁੰਦਾ ਹੈ। ਜੇਕਰ ਅਸੀਂ ਵਿਦੇਸ਼ ਜਾਣਾ ਹੈ ਤਾਂ ਸਾਨੂੰ ਪਾਸਪੋਰਟ ਦੀ ਜ਼ਰੂਰਤ ਪੈਂਦੀ ਹੈ। ਪਾਸਪੋਰਟ ਨੂੰ ਬਣਵਾਉਣ ਲਈ ਇਕ ਨਿਰਧਾਰਿਤ ਪ੍ਰਕਿਰਿਆ ਹੈ। ਇਸ ਲਈ ਕਈ ਤਰ੍ਹਾਂ ਦੇ ਸਰਟੀਫਿਕੇਟ ਜਮ੍ਹਾਂ ਕਰਵਾਉਣੇ ਪੈਂਦੇ ਹਨ। ਅਜਿਹਾ ਹੀ ਇਕ ਹੈ ਪੁਲਿਸ ਕਲੀਅਰੈਂਸ ਸਰਟੀਫਿਕੇਟ (PCC) ਜੋ ਕਿ ਪਾਸਪੋਰਟ ਪ੍ਰਕਿਰਿਆ ਵਿਚ ਲੱਗਣ ਵਾਲਾ ਇਕ ਲਾਜ਼ਮੀ ਦਸਤਾਵੇਜ਼ ਹੈ। ਜਦ ਕੋਈ ਵਿਅਕਤੀ ਵਿਦੇਸ਼ ਜਾਣ ਲਈ ਪਾਸਪੋਰਟ ਅਪਲਾਈ ਕਰਦਾ ਹੈ ਤਾਂ ਉਸਦੀ ਪੁਲਿਸ ਵੈਰੀਫੀਕੇਸ਼ਨ ਕਰਵਾਈ ਜਾਂਦੀ ਹੈ।
ਸਿਰਫ਼ ਇਹੀ ਨਹੀਂ ਬਲਕਿ ਕੋਈ ਵੀ ਸਰਕਾਰੀ ਜਾਂ ਕੁਝ ਹਾਲਤਾਂ ਵਿਚ ਪ੍ਰਾਇਵੇਟ ਅਦਾਰੇ ਵਿਚ ਨੌਕਰੀ ਲੈਣ ਤੋਂ ਪਹਿਲਾਂ ਵੀ ਪੁਲਿਸ ਵੈਰੀਫੀਕੇਸ਼ਨ ਲਾਜ਼ਮੀ ਹੁੰਦੀ ਹੈ। ਇਸ ਸਰਟੀਫਿਕੇਟ ਵਿਚ ਬਿਨੈਕਾਰ ਦੇ ਅਪਰਾਧਿਕ ਰਿਕਾਰਡ ਬਾਰੇ ਜਾਣਕਾਰੀ ਸ਼ਾਮਿਲ ਹੁੰਦੀ ਹੈ। ਹੁਣ ਤੱਕ ਇਹ ਸਰਟੀਫਿਕੇਟ ਬਿਨੈਕਾਰ ਦੀ ਰਿਹਾਇਸ਼ ਦੇ ਨਜ਼ਦੀਕੀ ਪੁਲਿਸ ਸਟੇਸ਼ਨ ਵੱਲੋਂ ਜਾਰੀ ਕੀਤਾ ਜਾਂਦਾ ਸੀ ਪਰ ਹਾਲ ਵਿਚ ਇਸ ਸਰਟੀਫਿਕੇਟ ਸੰਬੰਧੀ ਨਵੀਂ ਅਪਡੇਟ ਹੋਈ ਕੀਤੀ ਗਈ ਹੈ।
ਜਾਣਕਾਰੀ ਮੁਤਾਬਿਕ ਹੁਣ ਪੁਲਿਸ ਕਲੀਅਰੈਂਸ ਸਰਟੀਫਿਕੇਟ ਲਈ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ (POPSK) ਵਿਚ ਵੀ ਇਹ ਸਰਟੀਫਿਕੇਟ ਬਣਾਉਣ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ। ਇਹ ਨਵੀਂ ਸੁਵਿਧਾ ਸਤੰਬਰ ਤੋਂ ਬਾਅਦ ਉਪਲੱਬਧ ਹੋਵੇਗੀ ਅਤੇ ਪੋਸਟ ਆਫਿਸ ਵਿਚ ਇਹ ਅਰਜ਼ੀ ਆਨਲਾਈਨ ਦੇਣੀ ਸੰਭਵ ਹੈ।
ਇਹ ਵੀ ਪੜ੍ਹੋ: RBI Repo Rate: RBI ਨੇ ਫਿਰ ਵਧਾਏ ਰੇਪੋ ਰੇਟ
ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਸੁਵਿਧਾ ਦਾ ਮਨਰੋਥ ਬਿਨਾਂ ਕਿਸੇ ਦੇਰੀ ਦੇ ਪ੍ਰਮਾਣ ਪੱਤਰ ਜਾਰੀ ਕਰਨਾ ਹੈ। ਦੱਸ ਦੇਈਏ ਕਿ ਪਹਿਲਾਂ ਇਹ ਸਹੂਲਤ ਸਿਰਫ ਸਰਕਾਰ ਦੇ ਪਾਸਪੋਰਟ ਸੇਵਾ ਪੋਰਟਲ ਉੱਤੇ ਹੀ ਮੌਜੂਦ ਸੀ। ਜਿਸ ਤਰ੍ਹਾਂ ਕਿ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਪੀਸੀਸੀ ਦੀ ਵਰਤੋਂ ਸਿਰਫ਼ ਵਿਦੇਸ਼ ਜਾਣ ਸਮੇਂ ਪਾਸਪੋਰਟ ਲਈ ਹੀ ਨਹੀਂ ਹੁੰਦੀ ਬਲਕਿ ਹੋਰਨਾਂ ਕਾਰਜਾਂ ਹਿਤ ਵੀ ਹੁੰਦੀ ਹੈ। ਇਸ ਸੰਬੰਧੀ ਵੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ, “ਇਹ ਸੁਵਿਧਾ ਸਿਰਫ਼ ਵਿਦੇਸ਼ਾਂ ਵਿਚ ਰੁਜ਼ਗਾਰ ਜਾਂ ਪੜ੍ਹਾਈ ਕਰਨ ਜਾਣ ਵਾਲਿਆਂ ਲਈ ਹੀ ਮੱਦਦਗਾਰ ਨਹੀਂ ਹੋਵੇਗੀ ਬਲਕਿ ਪੀਸੀਸੀ ਦੀਆਂ ਹੋਰਨਾਂ ਲੋੜਾਂ ਨੂੰ ਵੀ ਪੂਰਾ ਕਰੇਗੀ।”
ਆਨਲਾਈਨ ਅਪਲਾਈ ਕਰਨ ਦੀ ਵਿਧੀ
ਪਾਸਪੋਰਟ ਸੇਵਾ ਦੇ ਆਨਲਾਈਨ ਪੋਰਟਲ ਉੱਤੇ ਜਾਓ। ਤੁਸੀਂ ਇਸ ਲਿੰਕ passportindia.gov.in ‘ਤੇ ਕਲਿਕ ਕਰਕੇ ਵੀ ਪਾਸਪੋਰਟ ਸੇਵਾ ਪੋਰਟਲ ਖੋਲ ਸਕਦੇ ਹੋ।
ਇਗਜਿਸਟਿੰਗ ਯੂਜਰ ਲਾਗਇੰਨ ਤੇ ਕਲਿਕ ਕਰਕੇ ਆਪਣਾ ਯੂਜਰ ਨੇਮ ਤੇ ਪਾਸਵਰਡ ਭਰਕੇ ਲਾਗਇੰਨ ਕਰੋ।
ਸਕਰੀਨ ਤੇ ਉਪਲੱਬਧ ਪੁਲਿਸ ਕਲੀਅਰੈਂਸ ਸਰਟੀਫਿਕੇਟ ਲਈ ਅਪਲਾਈ ਕਰੋ ਦੀ ਆਪਸ਼ਨ ਤੇ ਕਲਿੰਕ ਕਰੋ।
ਤੁਹਾਡੇ ਕੋਲੋਂ ਵੇਰਵੇ ਮੰਗੇ ਜਾਣਗੇ, ਜਿੰਨ੍ਹਾਂ ਨੂੰ ਭਰਨ ਬਾਦ ਸਬਮਿਟ ਤੇ ਕਲਿਕ ਕਰੋ।
ਵੈਰੀਫੀਕੇਸ਼ਨ ਅਪਾਇੰਟਮੈਂਟ ਬੁੱਕ ਕਰਨ ਲਈ ‘ਪੇਅ ਐਂਡ ਸ਼ਡਿਊਲ ਅਪਾਇੰਟਮੈਂਟ’ ਤੇ ਕਲਿਕ ਕਰੋ।
ਹੁਣ ਅਗਲਾ ਕਦਮ ਫੀਸ ਦਾ ਭੁਗਤਾਨ ਕਰਨ ਦਾ ਹੈ, ਜਿਸ ਲਈ ਕ੍ਰੈਡਿਟ/ਡੈਬਿਟ ਕਾਰਡ, ਨੈੱਟ ਬੈਂਕਿੰਗ ਤੇ ਹੋਰਨਾਂ ਢੰਗਾਂ ਵਿਚੋਂ, ਆਪਣੀ ਸਹੂਲਤ ਅਨੁਸਾਰ ਇਕ ਆਪਸ਼ਨ ਚੁਣਕੇ ਫੀਸ ਦਾ ਭੁਗਤਾਨ ਕਰੋ।
ਤੁਹਾਡੀ ਆਨਲਾਈਨ ਐਪਲੀਕੇਸ਼ਨ ਦਾ ਪ੍ਰੋਸੈਸ ਮੁਕੰਮਲ ਹੋ ਜਾਵੇਗਾ। ਇਸ ਐਪਲੀਕੇਸ਼ਨ ਦੀ ਤੁਹਾਨੂੰ ਇਕ ਰਸੀਦ ਪ੍ਰਾਪਤ ਹੋਵੇਗੀ, ਜਿਸਨੂੰ ਭਵਿੱਖੀ ਲੋੜ ਲਈ ਸਾਂਭ ਕੇ ਰੱਖੋ।
ਵੈਰੀਫੀਕੇਸ਼ਨ ਲਈ ਮਿਲੀ ਤਾਰੀਕ ਨੂੰ ਸੰਬੰਧਿਤ ਪਾਸਪੋਰਟ ਸੇਵਾ ਕੇਂਦਰ (PSK) ਜਾਂ ਖੇਤਰੀ ਪਾਸਪੋਰਟ ਦਫ਼ਤਰ (RPO) ਜਾਓ। ਇਸ ਗੱਲ ਦਾ ਧਿਆਨ ਰੱਖੋ ਸਾਰੇ ਲੋੜੀਂਦੇ ਦਸਤਾਵੇਜ਼ ਨਾਲ ਲੈ ਕੇ ਹੀ ਜਾਓ।