ਪੁਲਿਸ ਵੱਲੋ ਜਾਅਲੀ ਅਸਲਾ ਲਾਇਸੈਂਸ ਬਣਾਉਣ ਦਾ ਪਰਦਾਫਾਸ਼, 3 ਮੁਲਜ਼ਮ ਗ੍ਰਿਫ਼ਤਾਰ || Latest News || Punjab News

0
53

ਪੁਲਿਸ ਵੱਲੋ ਜਾਅਲੀ ਅਸਲਾ ਲਾਇਸੈਂਸ ਬਣਾਉਣ ਦਾ ਪਰਦਾਫਾਸ਼, 3 ਮੁਲਜ਼ਮ ਗ੍ਰਿਫ਼ਤਾਰ

ਤਰਨਤਾਰਨ ਦੇ ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਸੂਰਜ ਭੰਡਾਰੀ ਨੇ ਡੀਸੀ ਦਫ਼ਤਰ ਦੇ ਕੁਝ ਅਧਿਕਾਰੀਆਂ ਨਾਲ ਮਿਲ ਕੇ ਜਾਅਲੀ ਅਸਲਾ ਲਾਇਸੈਂਸ ਬਣਾਉਣ ਦਾ ਵੱਡਾ ਨੈੱਟਵਰਕ ਚਲਾਇਆ ਹੋਇਆ ਸੀ, ਜਿਸ ਨੂੰ ਤਰਨਤਾਰਨ ਪੁਲਿਸ ਨੇ ਇਸ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।

ਪੁਲਿਸ ਨੇ ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਸੂਰਜ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਟਿਕਾਣੇ ਤੋਂ 24 ਜਾਅਲੀ ਅਸਲਾ ਲਾਇਸੰਸ, ਮੋਬਾਈਲ ਅਸਲਾ ਲਾਇਸੰਸ ਦੀਆਂ ਤਿੰਨ ਖਾਲੀ ਕਾਪੀਆਂ ਅਤੇ ਸਰਕਾਰੀ ਸਟਿੱਕਰ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਜਾਰੀ ॥ Today News

ਇਸ ਨੈੱਟਵਰਕ ਦਾ ਮਾਸਟਰ ਮਾਈਂਡ ਸੂਰਜ ਭੰਡਾਰੀ ਆਪਣੇ ਸਾਥੀ ਰਾਘਵ ਨਾਲ ਫਰਾਰ ਦੱਸਿਆ ਜਾਂਦਾ ਹੈ। ਉਕਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਡੀਸੀ ਦਫ਼ਤਰ ਵਿੱਚ ਹੜਕੰਪ ਮੱਚ ਗਿਆ ਹੈ। ਕਈ ਛੁੱਟੀ ‘ਤੇ ਚਲੇ ਗਏ ਹਨ।

ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਇਸ ਨੈੱਟਵਰਕ ਦਾ ਪਰਦਾਫਾਸ਼ ਕਰਨ ਵਿੱਚ 2 ਮਹੀਨੇ ਲੱਗੇ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪਵਨਦੀਪ ਸਿੰਘ ਉਰਫ਼ ਮੰਤਰੀ ਵਾਸੀ ਪਿੰਡ ਮੱਲੀਆਂ, ਸ਼ਮਸ਼ੇਰ ਸਿੰਘ ਵਾਸੀ ਝੰਡੇਰ ਅਤੇ ਗੁਰਮੀਤ ਸਿੰਘ ਵਾਸੀ ਫਲੋਕਾਂ ਵਜੋਂ ਹੋਈ ਹੈ, ਜਦੋਂ ਕਿ ਇਸ ਨੈੱਟਵਰਕ ਦਾ ਮਾਸਟਰ ਮਾਈਂਡ ਅਤੇ ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਸੂਰਜ ਭੰਡਾਰੀ, ਵਾਸੀ ਪਿੰਡ ਕੀੜੀ ਸ਼ਾਹ ਅਤੇ ਰਾਘਵ ਕਪੂਰ ਵਾਸੀ ਜਸਪਾਲ ਨਗਰ, ਅੰਮ੍ਰਿਤਸਰ ਫਰਾਰ ਹਨ। ਉਨ੍ਹਾਂ ਦੀ ਗਿ੍ਫ਼ਤਾਰੀ ਲਈ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ, ਜਲਦੀ ਹੀ ਉਹ ਵੀ ਪੁਲਿਸ ਦੀ ਹਿਰਾਸਤ ‘ਚ ਹੋਣਗੇ।

LEAVE A REPLY

Please enter your comment!
Please enter your name here