ਪੁਲਿਸ ਨੇ ਸੋਨੇ ਦੀ ਧੋਖਾਧੜੀ ਕਰਨ ਵਾਲੇ 3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ || Latest News

0
130

ਪੁਲਿਸ ਨੇ ਸੋਨੇ ਦੀ ਧੋਖਾਧੜੀ ਕਰਨ ਵਾਲੇ 3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਮੁਕੇਰੀਆਂ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਵੱਡੀ ਸੋਨਾ ਧੋਖਾਧੜੀ ‘ਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਹੈਦਰਾਬਾਦ ਤੋਂ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਸੋਨੇ ਅਤੇ ਹੀਰੇ ਵੀ ਜ਼ਬਤ ਕੀਤੇ ਗਏ ਹਨ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਪੰਜਾਬ ਲਿਆਂਦਾ ਗਿਆ ਹੈ। ਪੁਲਿਸ ਨੇ ਕੇ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਉਨ੍ਹਾਂ ਦਾ ਪੰਜ ਦਿਨ ਦਾ ਰਿਮਾਂਡ ਲੈ ਲਿਆ ਹੈ।

ਸੋਨੇ ਦੀ ਕੀਮਤ ਕਰੀਬ 3 ਕਰੋੜ 27 ਲੱਖ ਰੁਪਏ

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਕੇਰੀਆਂ ਦੇ ਇੰਚਾਰਜ ਨੇ ਦੱਸਿਆ ਕਿ ਸ਼ਿਵ ਸ਼ਕਤੀ ਜਵੈਲਰਜ਼ ਮੁਕੇਰੀਆਂ ਦੇ ਮਾਲਕ ਰਾਜੀਵ ਵਰਮਾ ਅਤੇ ਉਸਦੇ ਦੋ ਲੜਕਿਆਂ ਰੋਹਨ ਵਰਮਾ, ਸੰਯਮ ਵਰਮਾ ਅਤੇ ਪਤਨੀ ਸ਼ਿਲਪਾ ਵਰਮਾ ਦੇ ਖਿਲਾਫ਼ 5 ਕਿਲੋ 208 ਗ੍ਰਾਮ ਚੂਰਾ ਪੋਸਤ ਦੀ ਧੋਖਾਧੜੀ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਸੋਨੇ ਦੀ ਕੀਮਤ ਕਰੀਬ 3 ਕਰੋੜ 27 ਲੱਖ ਰੁਪਏ ਹੈ।

ਇਸ ਮਾਮਲੇ ਵਿੱਚ ਮੁੱਖ ਸ਼ਿਕਾਇਤਕਰਤਾ ਕਪਿਲ ਚੌਹਾਨ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਕਤ ਸਾਰੇ ਵਿਅਕਤੀਆਂ ਨੇ ਮੇਰੇ ਕੋਲੋਂ ਸੋਨਾ ਖਰੀਦਿਆ ਪਰ ਪੈਸੇ ਦੇਣ ਤੋਂ ਟਾਲਾ ਵੱਟਦੇ ਰਹੇ। ਜਦੋਂ ਮੈਂ ਪੈਸੇ ਲੈਣ ਲਈ ਮੁਕੇਰੀਆਂ ਸਥਿਤ ਸ਼ਿਵ ਸ਼ਕਤੀ ਜਵੈਲਰ ਦੀ ਦੁਕਾਨ ‘ਤੇ ਪਹੁੰਚਿਆ ਤਾਂ ਮੈਨੂੰ ਪਤਾ ਲੱਗਾ ਕਿ ਸਾਰਾ ਪਰਿਵਾਰ ਘਰ ਛੱਡ ਕੇ ਭੱਜ ਗਿਆ ਹੈ। ਇਸ ਧੋਖਾਧੜੀ ਬਾਰੇ ਮੈਂ ਤੁਰੰਤ ਮੁਕੇਰੀਆਂ ਪੁਲਿਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ : ਬੰਦ ਹੋਣ ਦੀ ਕਗਾਰ ‘ਤੇ ਖੜ੍ਹੇ ਸਕੂਲ ਨੂੰ ਸਮਾਰਟ ਸਕੂਲ ‘ਚ ਬਦਲਣ ਵਾਲੇ ਅਧਿਆਪਕ ਨੂੰ ਮਿਲੇਗਾ ਰਾਸ਼ਟਰੀ ਅਵਾਰਡ || Punjab News

ਇਸ ਕਾਰਵਾਈ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਕੇਰੀਆਂ ਪੁਲਿਸ ਨੇ ਉਕਤ ਦੋਸ਼ੀ ਰਾਜੀਵ ਵਰਮਾ ਅਤੇ ਉਸ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਤੇਲੰਗਾਨਾ ਰਾਜ ਦੇ ਹੈਦਰਾਬਾਦ ਸ਼ਹਿਰ ਤੋਂ 2 ਕਿਲੋ 310 ਗ੍ਰਾਮ ਸੋਨਾ ਅਤੇ 36.60 ਕੈਰੇਟ ਹੀਰਾ ਸਣੇ ਗ੍ਰਿਫਤਾਰ ਕੀਤਾ। ਮੁਲਜ਼ਮਾਂ ਨੂੰ ਟਰਾਂਜ਼ਿਟ ਰਿਮਾਂਡ ‘ਤੇ ਮੁਕੇਰੀਆਂ ਲਿਆ ਕੇ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਿਸ ਨੂੰ ਉਨ੍ਹਾਂ ਦਾ ਪੰਜ ਦਿਨ ਦਾ ਰਿਮਾਂਡ ਮਿਲਿਆ ਹੈ। ਬਾਕੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਦੋਸ਼ੀਆਂ ਨੇ ਬਾਕੀ ਗਹਿਣੇ ਵੇਚ ਕੇ ਜਾਇਦਾਦ ਖਰੀਦੀ ਹੈ।

LEAVE A REPLY

Please enter your comment!
Please enter your name here