ਪੁਲਿਸ ਨੇ ਹਥਿਆਰਾਂ ਸਮੇਤ 2 ਵਿਅਕਤੀ ਕੀਤੇ ਗ੍ਰਿਫ਼ਤਾਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ‘ਤੇ ਸ਼ਿਕੰਜ਼ਾ ਕੱਸ ਰਹੀ ਹੈ।ਇਸ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ।ਪੁਲਿਸ ਨੇ 2 ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ।
ਮਾਨਯੋਗ ਸ੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ, ਸ੍ਰੀ ਜਸਕਰਨਜੀਤ ਸਿੰਘ ਤੇਜਾ ਪੀ.ਪੀ.ਐਸ ਡਿਪਟੀ ਕਮਿਸ਼ਨਰ ਪੁਲਿਸ ਇੰਨਵੈਸਟੀਗੇਸ਼ਨ ਲੁਧਿਆਣਾ, ਸ੍ਰੀ ਅਮਨਦੀਪ ਸਿੰਘ ਬਰਾੜ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਇੰਨਵੈਸਟੀਗੇਸ਼ਨ ਲੁਧਿਆਣਾ, ਸ੍ਰੀ ਰਾਜ ਕੁਮਾਰ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਡਿਟੈਕਟਿਵ-। ਲੁਧਿਆਣਾ ਦੀ ਅਗਵਾਈ ਹੇਠ ਗੈਂਗਸਟਰ ਅਤੇ ਨਜਾਇਜ ਅਸਲਾ ਰੱਖਣ ਵਾਲੇ ਵਿਅਕਤੀਆਂ ਦੇ ਖਿਲਾਫ ਚਲਾਈ ਵਿਸ਼ੇਸ਼ ਮੁਹਿਮ ਤਹਿਤ ਇੰਚਾਰਜ ਕਰਾਇਮ ਬ੍ਰਾਂਚ-। ਲੁਧਿਆਣਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਅਧਾਰ ਪਰ ਦੀਪਕ ਕੁਮਾਰ ਉਰਫ ਕਾਕਾ ਬੰਗਾਲਾ ਪੁੱਤਰ ਕਿਸ਼ਨ ਚੰਦ ਵਾਸੀ ਮਕਾਨ ਨੰਬਰ 1277 ਗਲੀ ਨੰਬਰ 3 ਵਰਧਮਾਨ ਨਗਰ ਰਾਹੋਂ ਰੋਡ ਬਸਤੀ ਜੋਧੇਵਾਲ ਲੁਧਿਆਣਾ ਅਤੇ ਹਰਿੰਦਰ ਸਿੰਘ ਉਰਫ ਸੰਨੀ ਪੁੱਤਰ ਪਰਮਜੀਤ ਸਿੰਘ ਵਾਸੀ ਮਕਾਨ ਨੰਬਰ 12307 ਇੰਦਰਾ ਕਲੋਨੀ ਰਾਹੋਂ ਰੋਡ ਲੁਧਿਆਣਾ ਨੂੰ ਕਾਰ ਮਾਰਕਾ ਸਵਿਫਟ ਨੰਬਰ PB10-GR-8955 ਸਮੇਤ ਕਾਬੂ ਕਰਕੇ ਇਨ੍ਹਾਂ ਪਾਸੋਂ 01 ਪਿਸਟਲ 32 ਬੋਰ ਸਮੇਤ 02 ਹੋਂਦ 32 ਬੋਰ ਜਿੰਦਾ ਅਤੇ 01 ਪਿਸਤੌਲ 12 ਬੋਰ ਦੇਸੀ ਸਮੇਤ 02 ਕਾਰਤੂਸ 12 ਬੋਹ ਜਿੰਦਾ ਬ੍ਰਾਮਦ ਕੀਤੇ ਗਏ ਹਨ ਤੇ ਦੋਸ਼ੀਆਨ ਦੇ ਬਰਖਿਲਾਫ ਮੁਕੱਦਮਾ ਨੰਬਰ 75 ਮਿਤੀ 18-07-2024 ਅ/ਧ 25/54/59 ARMS ACT ਥਾਣਾ ਜੋਧੇਵਾਲ ਲੁਧਿਆਣਾ ਦਰਜ ਰਜਿਸਟਰ ਕਰਕੇ ਬਾਅਦ ਪੁੱਛਗਿੱਛ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪਟਿਆਲਾ ਦੇ ਨਾਮੀ ਕਾਲਜ ‘ਚ ਮੈਡੀਕਲ ਦੀ ਵਿਦਿਆਰਥਣ ਵੱਲੋਂ ਕੀਤੀ ਖੁਦਕੁਸ਼ੀ ਮਾਮਲੇ ‘ਚ ਪੁਲਿਸ ਦਾ ਬਿਆਨ ਆਇਆ ਸਾਹਮਣੇ || Punjab News
ਮਿਤੀ 19-07-2024 ਨੂੰ ਪੇਸ਼ ਅਦਾਲਤ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਂਸਲ ਕੀਤਾ ਗਿਆ ਹੈ। ਦੋਰਾਨੇ ਤਫਤੀਸ਼ ਪਾਇਆ ਗਿਆ ਕਿ ਗੈਂਗਸਟਰ ਜਤਿੰਦਰ ਸਿੰਘ ਉਰਫ ਜਿੰਦੀ ਵਾਸੀ ਰਾਹੋਂ ਰੋਡ ਲੁਧਿਆਣਾ ਅਤੇ ਗੈਂਗਸਟਰ ਸ਼ੁਭਮ ਅਰੋੜਾ ਉਰਫ ਮੋਟਾ ਵਾਸੀ ਮਾਧੋਪੁਰੀ ਲੁਧਿਆਣਾ ਦੀ ਆਪਸੀ ਗੈਂਗਵਾਰ ਚੱਲਦੀ ਹੈ। ਜਤਿੰਦਰ ਸਿੰਘ ਜਿੰਦੀ ਜੇਲ ਵਿੱਚ ਬੰਦ ਹੋਣ ਕਰਕੇ ਇਸ ਗੈਂਗ ਨੂੰ ਹਰਿੰਦਰ ਸਿੰਘ ਉਰਫ ਸੰਨੀ ਚਲਾਉਂਦਾ ਹੈ।
ਕੁੱਝ ਦਿਨ ਪਹਿਲਾ ਸੁਭਮ ਅਰੋੜਾ ਗੈਂਗ ਦੇ ਮੈਂਬਰ ਕੁਨਾਲ ਸ਼ਰਮਾ ਉਰਫ ਕੈਂਬੀ ਨਾਲ ਇਨ੍ਹਾਂ ਦੀ ਬਹਿਸਬਾਜੀ ਹੋਈ ਸੀ, ਜਿਸ ਦੇ ਚੱਲਦਿਆ ਇਨ੍ਹਾਂ ਨੇ ਕੁਨਾਲ ਸ਼ਰਮਾ ਉਰਫ ਕੈਂਬੀ ਦੇ ਸੱਟਾਂ ਮਾਰਨੀਆ ਸੀ। ਦੋਰਾਨੇ ਪੁਲਿਸ ਰਿਮਾਂਡ ਦੋਸ਼ੀ ਦੀਪਕ ਕੁਮਾਰ ਉਰਫ ਕਾਕਾ ਬੰਗਾਲਾ ਦੇ ਫਰਦ ਇੰਕਸ਼ਾਫ ਬਿਆਨ ਪਰ 01 ਪਿਸਟਲ 32 ਬੋਰ ਸਮੇਤ 02 ਜਿੰਦਾ ਰੋਂਦ 32 ਬੋਰ ਬ੍ਰਾਮਦ ਕੀਤਾ ਗਿਆ ਹੈ।
ਦੋਸੀਆਨ ਪਾਸੋਂ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਪਿਸਟਲ ਕਿਥੋ ਲੈ ਕੇ ਆਏ ਸਨ, ਇਨ੍ਹਾਂ ਨੇ ਪਿਸ਼ਟਲਾਂ ਨਾਲ ਹੋਰ ਕਿਹੜੀਆ ਕਿਹੜੀਆ ਵਾਰਦਾਤਾਂ ਕੀਤੀਆ ਹਨ। ਇਨ੍ਹਾਂ ਤੋਂ ਇਲਾਵਾ ਇਨ੍ਹਾਂ ਪਾਸ ਹੋਰ ਕਿੰਨੇ ਅਸਲੇ ਸਨ ਜਾਂ ਕਿੰਨੇ ਅਸਲੇ ਇਨ੍ਹਾਂ ਨੇ ਅੱਗੇ ਸਪਲਾਈ ਕੀਤੇ ਹਨ ਅਤੇ ਇਨ੍ਹਾਂ ਦੇ ਹੋਰ ਸਰਗਰਮ ਮੈਂਬਰਾਂ ਬਾਰੇ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।