ਨਸ਼ਾ ਤਸਕਰੀ ਖਿਲਾਫ਼ ਪੁਲਿਸ ਦੀ ਵੱਡੀ ਕਾਰਵਾਈ, 1000 ਕਿੱਲੋ ਭੁੱਕੀ ਸਣੇ ਇਕ ਕਾਬੂ
ਫਤਿਹਗੜ੍ਹ ਸਾਹਿਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਟਰੱਕ ‘ਚੋਂ 1000 ਕਿੱਲੋ ਭੁੱਕੀ ਬਰਾਮਦ ਕੀਤੀ ਗਈ ਹੈ ਤੇ ਨਾਲ ਹੀ ਇਕ ਨਸ਼ਾ ਤਸਕਰ ਨੂੰ ਵੀ ਕਾਬੂ ਕੀਤਾ ਹੈ। ਖਬਰ ਹੈ ਕਿ ਇਹ ਖੇਪ ਝਾਰਖੰਡ ਤੋਂ ਲਿਆਂਦੀ ਗਈ ਸੀ। ਫੜੇ ਗਏ ਨਸ਼ਾ ਤਸਕਰ ਕੋਲੋਂ ਪੁੱਛਗਿਛ ਕੀਤੀ ਜਾਵੇਗੀ ਤੇ ਅੱਗੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।