ਮੋਦੀ ਦੀ ਆਂਧਰਾ ਪ੍ਰਦੇਸ਼ ਯਾਤਰਾ ਦੌਰਾਨ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਮੋਦੀ ਦੇ 2 ਹੈਲੀਕਾਪਟਰਾਂ ਨੇ ਵਿਜੇਵਾੜਾ ਦੇ ਗੰਨਾਵਰਮ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਹਵਾਈ ਅੱਡੇ ਨਜ਼ਦੀਕ ਇੱਕ ਨਿਰਮਾਣ ਅਧੀਨ ਇਮਾਰਤ ਦੀ ਛੱਤ ਤੋਂ ਕਾਲੇ ਗੁਬਾਰੇ ਛੱਡੇ ਗਏ। ਉਹ PM ਮੋਦੀ ਦਾ ਵਿਰੋਧ ਕਰ ਰਹੇ ਸਨ।
ਪੁਲਸ ਨੇ ਇਸ ਮਾਮਲੇ ‘ਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਲੋਕਾਂ ਨੇ ਗੁਬਾਰਿਆਂ ਨਾਲ ਪੋਸਟਰ ਵੀ ਬੰਨ੍ਹੇ ਹੋਏ ਸਨ। ਐਸਪੀ ਸਿਧਾਰਥ ਕੁਸ਼ਲ ਨੇ ਦੱਸਿਆ ਕਿ ਹਵਾਈ ਅੱਡੇ ਦੇ ਨੇੜੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੇ ਉਡਾਣ ਭਰਦੇ ਹੀ ਇਨ੍ਹਾਂ ਵਿਅਕਤੀਆਂ ਨੇ ਹਵਾ ਵਿੱਚ ਗੁਬਾਰੇ ਛੱਡੇ।
ਮੋਦੀ ਨੇ ਸੁਤੰਤਰਤਾ ਸੈਨਾਨੀ ਰਾਜੂ ਦੇ 125ਵੇਂ ਜਨਮ ਦਿਨ ਦੇ ਜਸ਼ਨਾਂ ਵਿੱਚ ਸ਼ਿਰਕਤ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਤੰਤਰਤਾ ਸੈਨਾਨੀ ਅਲੂਰੀ ਸੀਤਾਰਾਮ ਰਾਜੂ ਦੀ 125ਵੀਂ ਜਯੰਤੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਆਂਧਰਾ ਪ੍ਰਦੇਸ਼ ਪਹੁੰਚੇ। ਉਨ੍ਹਾਂ ਇਸ ਮੌਕੇ ਰਾਜੂ ਦੀ 30 ਫੁੱਟ ਉੱਚੀ ਕਾਂਸੀ ਦੀ ਮੂਰਤੀ ਦਾ ਵੀ ਉਦਘਾਟਨ ਕੀਤਾ।