ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਕਤੂਬਰ ਨੂੰ ਦਿੱਲੀ ਦੇ ਪ੍ਰਗਤੀ ਮੈਦਾਨ ’ਚ 5ਜੀ ਸੇਵਾਵਾਂ ਦੀ ਸ਼ੁਰੂਆਤ ਕਰਨਗੇ। ਦੱਸ ਦੇਈਏ ਕਿ ਕੱਲ੍ਹ ਯਾਨੀ 1 ਅਕਤੂਬਰ ਤੋਂ ਭਾਰਤ ’ਚ ਏਸ਼ੀਆ ਦੀ ਸਭ ਤੋਂ ਵੱਡੀ ਟੈਕਨਾਲੋਜੀ ਪ੍ਰਦਰਸ਼ਨੀ ‘ਇੰਡੀਆ ਮੋਬਾਇਲ ਕਾਂਗਰਸ’ (IMC 2022) ਦੀ ਸ਼ੁਰੂਆਤ ਹੋਣ ਵਾਲੀ ਹੈ ਅਤੇ ਇਸੇ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਮੋਦੀ 5ਜੀ ਸੇਵਾ ਦੀ ਲਾਂਚਿੰਗ ਕਰਨਗੇ।
ਇਹ ਵੀ ਪੜ੍ਹੋ- PM ਮੋਦੀ ਨੇ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨੂੰ ਦਿਖਾਈ ਹਰੀ ਝੰਡੀ
1 ਅਕਤੂਬਰ ਤੋਂ 4 ਦਿਨਾਂ ਇੰਡੀਆ ਮੋਬਾਇਲ ਕਾਂਗਰਸ (IMC 2022) ਪ੍ਰੋਗਰਾਮ ਦੀ ਸ਼ੁਰੂਆਤ ਦਿੱਲੀ ਦੇ ਪ੍ਰਗਤੀ ਮੈਦਾਨ ’ਚ ਹੋਣ ਜਾ ਰਹੀ ਹੈ। ਦੂਰਸੰਚਾਰ ਵਿਭਾਗ ਅਤੇ ਸੈਲੂਲਰ ਆਪਰੇਟਰਸ ਐਸੋਸੀਏਸ਼ਨ ਆਫ ਇੰਡੀਆ (ਸੀ.ਓ.ਏ.ਆਈ.) ਮਿਲਕੇ IMC 2022 ਦੇ 6ਵੇਂ ਐਡੀਸ਼ਨ ਦੀ ਸ਼ੁਰੂਆਤ ਕਰਨਗੇ। ਪ੍ਰੋਗਰਾਮ ’ਚ ਇਕ ਵਾਰ ਫਿਰ ਨਵੇਂ ਟੈਕਨਾਲੋਜੀਕਲ ਇਨੋਵੇਸ਼ਨ ਅਤੇ ਸਟਾਰਟਅਪ ਨੂੰ ਉਤਸ਼ਾਹ ਦੇਣ ’ਤੇ ਵਿਸਤਾਰ ਨਾਲ ਚਰਚਾ ਹੋ ਸਕਦੀ ਹੈ। 2022 ਲਈ ਇਸ ਈਵੈਂਟ ਦਾ ਥੀਮ ‘ਨਿਊ ਡਿਜੀਟਲ ਯੂਨੀਵਰਸ’ ਰੱਖਿਆ ਗਿਆ ਹੈ, ਜੋ ਵਿਕਸਿਤ ਡਿਜੀਟਲ ਭਾਰਤ ਲਈ ਸਟਾਰਟਅਪ ਅਤੇ ਇਨੋਵੇਸ਼ਨ ਨੂੰ ਉਤਸ਼ਾਹ ਦੇਣ ਦੇ ਉਦੇਸ਼ ’ਤੇ ਕੰਮ ਕਰੇਗਾ।