ਬ੍ਰਿਕਸ ‘ਚ ਸ਼ਾਮਲ ਹੋਣ ਲਈ ਰੂਸ ਜਾਣਗੇ PM ਮੋਦੀ, 22-23 ਅਕਤੂਬਰ ਨੂੰ ਸੰਮੇਲਨ || International News

0
34

ਬ੍ਰਿਕਸ ‘ਚ ਸ਼ਾਮਲ ਹੋਣ ਲਈ ਰੂਸ ਜਾਣਗੇ PM ਮੋਦੀ, 22-23 ਅਕਤੂਬਰ ਨੂੰ ਸੰਮੇਲਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਅਤੇ 23 ਅਕਤੂਬਰ ਨੂੰ ਹੋਣ ਵਾਲੇ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਰੂਸ ਜਾਣਗੇ। ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੂਸ ਇਸ ਸਾਲ 16ਵੇਂ ਬ੍ਰਿਕਸ ਸੰਮੇਲਨ ਦੀ ਪ੍ਰਧਾਨਗੀ ਕਰ ਰਿਹਾ ਹੈ।

ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਇਸ ਸੰਮੇਲਨ ‘ਚ ਸ਼ਿਰਕਤ ਕਰਨਗੇ

ਰੂਸ ਦੇ ਕਜ਼ਾਨ ‘ਚ ਹੋਣ ਵਾਲੇ ਇਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਮੈਂਬਰ ਦੇਸ਼ਾਂ ਦੇ ਨੇਤਾਵਾਂ ਨਾਲ ਦੋ-ਪੱਖੀ ਗੱਲਬਾਤ ਵੀ ਕਰਨਗੇ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਇਸ ਸੰਮੇਲਨ ‘ਚ ਸ਼ਿਰਕਤ ਕਰਨਗੇ। ਇਸ ਦੌਰਾਨ ਪੀਐਮ ਮੋਦੀ ਅਤੇ ਜਿਨਪਿੰਗ ਵਿਚਾਲੇ ਮੁਲਾਕਾਤ ਹੋ ਸਕਦੀ ਹੈ। ਦੋਵਾਂ ਦੀ ਆਖਰੀ ਮੁਲਾਕਾਤ 2022 ਵਿੱਚ ਇੰਡੋਨੇਸ਼ੀਆ ਦੇ ਬਾਲੀ ਵਿੱਚ ਹੋਏ ਜੀ-20 ਸੰਮੇਲਨ ਦੌਰਾਨ ਹੋਈ ਸੀ।

ਜੁਲਾਈ ‘ਚ ਰੂਸ ਦਾ ਦੌਰਾ ਕੀਤਾ

ਮੋਦੀ ਨੇ ਇਸ ਸਾਲ ਜੁਲਾਈ ‘ਚ ਰੂਸ ਦਾ ਦੌਰਾ ਕੀਤਾ ਸੀ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉਨ੍ਹਾਂ ਨੂੰ ਬ੍ਰਿਕਸ ਸੰਮੇਲਨ ਲਈ ਸੱਦਾ ਦਿੱਤਾ ਸੀ। ਮੋਦੀ ਜੁਲਾਈ ‘ਚ 22ਵੇਂ ਭਾਰਤ-ਰੂਸ ਸੰਮੇਲਨ ‘ਚ ਹਿੱਸਾ ਲੈਣ ਲਈ ਮਾਸਕੋ ਗਏ ਸਨ। ਆਪਣੇ ਰੂਸ ਦੌਰੇ ਦੌਰਾਨ ਪੀਐਮ ਮੋਦੀ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਦੋ-ਪੱਖੀ ਬੈਠਕ ਵੀ ਕੀਤੀ।

ਮੋਦੀ ਨੂੰ ਰੂਸ ਦੇ ਸਰਵਉੱਚ ਨਾਗਰਿਕ ਸਨਮਾਨ ‘ਆਰਡਰ ਆਫ਼ ਸੇਂਟ ਐਂਡਰਿਊ ਦ ਅਪੋਸਲ’ ਨਾਲ ਵੀ ਸਨਮਾਨਿਤ ਕੀਤਾ ਗਿਆ। ਦੋਵਾਂ ਨੇਤਾਵਾਂ ਨੇ ਮਾਸਕੋ ਵਿੱਚ ਰੋਸੈਟਮ ਪੈਵੇਲੀਅਨ ਦਾ ਵੀ ਦੌਰਾ ਕੀਤਾ।

 

LEAVE A REPLY

Please enter your comment!
Please enter your name here