PM ਮੋਦੀ ਨੇ ਕੀਤੀ ਓਲੰਪਿਕ ਖਿਡਾਰੀਆਂ ਨਾਲ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੀ ਪਹਿਲਵਾਨ ਵਿਨੇਸ਼ ਫੋਗਾਟ ਦੀ ਤਾਰੀਫ ਕੀਤੀ ਹੈ, ਜਿਸ ਨੂੰ 100 ਗ੍ਰਾਮ ਭਾਰ ਵਧਣ ਕਾਰਨ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਪੀਐਮ ਮੋਦੀ ਨੇ ਕਿਹਾ- ਵਿਨੇਸ਼ ਕੁਸ਼ਤੀ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਬਣੀ। ਇਹ ਸਾਡੇ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ।
ਇਹ ਵੀ ਪੜ੍ਹੋ – ਫਤਿਹਗੜ੍ਹ ਸਾਹਿਬ ‘ਚ ਬਾਬਾ ਗੁਰਵਿੰਦਰ ਸਿੰਘ ਖੇੜੀ ਗ੍ਰਿਫਤਾਰ
ਪੀਐਮ ਮੋਦੀ ਨੇ ਪੈਰਿਸ ਓਲੰਪਿਕ ਤੋਂ ਵਾਪਸ ਪਰਤੇ ਖਿਡਾਰੀਆਂ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਕਹੀ। ਹਾਲਾਂਕਿ ਇਸ ਦੌਰਾਨ ਵਿਨੇਸ਼ ਫੋਗਾਟ ਮੌਜੂਦ ਨਹੀਂ ਸੀ।
ਐਥਲੀਟਾਂ ਦੀ ਤਾਰੀਫ ਕੀਤੀ
ਪੈਰਿਸ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਦਲ ਨੇ ਵੀਰਵਾਰ (15 ਅਗਸਤ) ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਇਸ ਵਾਰ ਪੈਰਿਸ ਓਲੰਪਿਕ ਵਿੱਚ ਭਾਰਤ ਨੇ 1 ਚਾਂਦੀ ਅਤੇ 5 ਕਾਂਸੀ ਦੇ ਤਗਮੇ ਜਿੱਤੇ ਹਨ। ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਐਥਲੀਟਾਂ ਦੀ ਤਾਰੀਫ ਕੀਤੀ।
ਵਿਨੇਸ਼ ਫੋਗਾਟ ਦੇ ਸਵਾਗਤ ਲਈ ਰੂਟ ਮੈਪ ਜਾਰੀ
ਵਿਨੇਸ਼ ਫੋਗਾਟ ਫਿਲਹਾਲ ਪੈਰਿਸ ‘ਚ ਹੈ। ਉਹ ਭਲਕੇ 17 ਅਗਸਤ ਨੂੰ ਸਵੇਰੇ 10.30 ਵਜੇ ਦਿੱਲੀ ਹਵਾਈ ਅੱਡੇ ‘ਤੇ ਉਤਰੇਗੀ। ਜਿਸ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਚਰਖੀ ਦਾਦਰੀ ਸਥਿਤ ਆਪਣੇ ਪਿੰਡ ਬਲਾਲੀ ਜਾਵੇਗੀ। ਇਸ ਦੌਰਾਨ ਰਸਤੇ ‘ਚ ਕਈ ਥਾਵਾਂ ‘ਤੇ ਵਿਨੇਸ਼ ਦਾ ਸਵਾਗਤ ਕੀਤਾ ਜਾਵੇਗਾ। ਵਿਨੇਸ਼ ਦੇ ਭਰਾ ਹਰਵਿੰਦਰ ਫੋਗਾਟ ਨੇ ਇਸ ਸਬੰਧੀ ਸ਼ਡਿਊਲ ਵੀ ਜਾਰੀ ਕਰ ਦਿੱਤਾ ਹੈ। ਵਿਨੇਸ਼ ਦਾ ਸਹੁਰਾ ਘਰ ਸੋਨੀਪਤ ਵਿੱਚ ਹੈ।