PM ਮੋਦੀ ਨੇ ਪੰਜਾਬ ਵਾਸੀਆਂ ਨੂੰ ਦਿੱਤੀ ਵੱਡੀ ਸੌਗਾਤ, ਕੈਂਸਰ ਹਸਪਤਾਲ ਦਾ ਕੀਤਾ ਉਦਘਾਟਨ

0
268

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੁੱਧਵਾਰ ਮੁੱਲਾਂਪੁਰ (ਨਿਊ ਚੰਡੀਗੜ੍ਹ) ਵਿਖੇ 300 ਬਿਸਤਰਿਆਂ ਵਾਲੇ ਹੋਮੀ ਭਾਬਾ ਕੈਂਸਰ ਹਸਪਤਾਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਹਨ। ਇਹ ਹਸਪਤਾਲ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਦੇ ਅਧੀਨ ਇੱਕ ਸਹਾਇਤਾ ਪ੍ਰਾਪਤ ਸੰਸਥਾ ਟਾਟਾ ਮੈਮੋਰੀਅਲ ਸੈਂਟਰ ਦੁਆਰਾ 660 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ।

ਇਸ ਕੈਂਸਰ ਹਸਪਤਾਲ ਦੀ ਸਮਰੱਥਾ 300 ਬੈੱਡਾਂ ਦੀ ਹੈ। ਹਸਪਤਾਲ ਐਮਆਰਆਈ, ਸੀਟੀ, ਮੈਮੋਗ੍ਰਾਫੀ, ਡਿਜੀਟਲ ਰੇਡੀਓਗ੍ਰਾਫੀ ਅਤੇ ਬ੍ਰੈਕੀਥੈਰੇਪੀ ਵਰਗੀਆਂ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਕੇਂਦਰ ਵਿੱਚ ਹਰ ਕਿਸਮ ਦੇ ਕੈਂਸਰ ਦੇ ਇਲਾਜ ਲਈ ਇਲਾਜ ਦੇ ਸਾਰੇ ਤਰੀਕੇ ਉਪਲਬਧ ਹੋਣਗੇ ਜਿਸ ਵਿੱਚ ਕੀਮੋਥੈਰੇਪੀ, ਇਮਿਊਨੋਥੈਰੇਪੀ ਅਤੇ ਬੋਨ ਮੈਰੋ ਟ੍ਰਾਂਸਪਲਾਂਟ ਸ਼ਾਮਲ ਹਨ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਹਰਿਆਣਾ ਦੇ ਫਰੀਦਾਬਾਦ ਵਿੱਚ ਏਸ਼ੀਆ ਦੇ ਸਭ ਤੋਂ ਵੱਡੇ ਪ੍ਰਾਈਵੇਟ ਮਲਟੀ-ਸਪੈਸ਼ਲਿਟੀ ਅੰਮ੍ਰਿਤਾ ਹਸਪਤਾਲ (Amrita Hospital) ਦੇ ਵਿਸ਼ਾਲ ਕੰਪਲੈਕਸ ਦਾ ਉਦਘਾਟਨ ਕੀਤਾ। ਇਸਦੀ ਸਥਾਪਨਾ ਅਧਿਆਤਮਿਕ ਨੇਤਾ ਮਾਤਾ ਅਮ੍ਰਿਤਾਨੰਦਮਈ ਦੇਵੀ ਦੁਆਰਾ ਕੀਤੀ ਗਈ ਸੀ ।

ਇਸ ‘ਤੇ ਹੁਣ ਤੱਕ ਕੁੱਲ 4,000 ਕਰੋੜ ਰੁਪਏ ਖਰਚ ਹੋ ਚੁੱਕੇ ਹਨ। ਇਸ ਦਾ 2,600 ਬਿਸਤਰਿਆਂ ਵਾਲਾ ਹਸਪਤਾਲ ਲਗਭਗ 10 ਮਿਲੀਅਨ ਵਰਗ ਫੁੱਟ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਵਿੱਚ ਇੱਕ ਚਾਰ ਤਾਰਾ ਹੋਟਲ, ਇੱਕ ਮੈਡੀਕਲ ਕਾਲਜ, ਇੱਕ ਨਰਸਿੰਗ ਕਾਲਜ, ਇੱਕ ਸਹਾਇਕ ਸਿਹਤ ਵਿਗਿਆਨ ਲਈ ਇੱਕ ਕਾਲਜ, ਇੱਕ ਪੁਨਰਵਾਸ ਕੇਂਦਰ, ਮਰੀਜ਼ਾਂ ਲਈ ਇੱਕ ਹੈਲੀਪੈਡ ਅਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਲਈ 498 ਕਮਰਿਆਂ ਦਾ ਇੱਕ ਗੈਸਟ ਹਾਊਸ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਹਨ। ਹਸਪਤਾਲ ਦਾ ਟੀਚਾ ਪਹਿਲੇ ਪੜਾਅ ਵਿੱਚ 550 ਬਿਸਤਰਿਆਂ ਨੂੰ ਸ਼ੁਰੂ ਕਰਨ ਅਤੇ ਫਿਰ ਅਗਲੇ 18 ਮਹੀਨਿਆਂ ਵਿੱਚ ਇਸਨੂੰ 750 ਤੱਕ ਅੱਪਗਰੇਡ ਕਰਨ ਦਾ ਹੈ।

LEAVE A REPLY

Please enter your comment!
Please enter your name here