PM ਮੋਦੀ ਨੇ ਬੁੱਧਵਾਰ ਨੂੰ ਹਰਿਆਣਾ ਵਾਸੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਉਨ੍ਹਾਂ ਨੇ ਹਰਿਆਣਾ ਦੇ ਫਰੀਦਾਬਾਦ ’ਚ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕੀਤਾ। ਏਸ਼ੀਆ ਦਾ ਸਭ ਤੋਂ ਵੱਡਾ ਹਸਪਤਾਲ 133 ਏਕੜ ਖੇਤਰ ’ਚ ਬਣਿਆ ਹੈ, ਜਿੱਥੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਇਸ ਨੂੰ 6,000 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਬਣਾਇਆ ਗਿਆ ਹੈ। ਹਸਪਤਾਲ ਦਾ ਪ੍ਰਬੰਧਨ ਅੰਮ੍ਰਿਤਾਨੰਦਮਈ ਮਿਸ਼ਨ ਟਰੱਸਟ ਵਲੋਂ ਕੀਤਾ ਜਾਵੇਗਾ। ਇਹ ਸੁਪਰ-ਸਪੈਸ਼ਲਿਸਟ 2600 ਬਿਸਤਿਆਂ ਦਾ ਹੈ। ਇਹ ਹਸਪਤਾਲ ਫਰੀਦਾਬਾਦ ਅਤੇ ਪੂਰੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਏਗਾ।
ਇਸ ਉਦਘਾਟਨ ਸਮਾਰੋਹ ਦੌਰਾਨ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ, ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਕੇਂਦਰੀ ਮੰਤਰੀ ਅਤੇ ਫਰੀਦਾਬਾਦ ਦੇ ਸੰਸਦ ਮੈਂਬਰ ਕ੍ਰਿਸ਼ਨ ਪਾਲ ਗੁੱਜਰ, ਅੰਮਾ ਦੇ ਨਾਂ ਤੋਂ ਪ੍ਰਸਿੱਧ ਅਤਿ-ਆਧੁਨਿਕ ਗੁਰੂ ਮਾਤਾ ਅੰਮ੍ਰਿਤਾਨੰਦਮਈ ਸਮੇਤ ਕਈ ਮਾਣਯੋਗ ਵਿਅਕਤੀ ਹਾਜ਼ਰ ਰਹੇ।
ਅੰਮ੍ਰਿਤਾ ਹਸਪਤਾਲ ਦੀ ਖ਼ਾਸੀਅਤ
ਫਰੀਦਾਬਾਦ ਬਣਿਆ ਇਹ ਹਸਪਤਾਲ 2600 ਬੈੱਡਾਂ ਦਾ ਹੋਵੇਗਾ।
ਪਹਿਲੇ ਪੜਾਅ ਵਿਚ 550 ਬੈੱਡ ਉਪਲਬਧ ਹੋਣਗੇ।
ਸਾਰੀਆਂ ਵੱਡੀਆਂ ਮੈਡੀਕਲ ਸਹੂਲਤਾਂ ਹੋਣਗੀਆਂ।
81 ਤਰ੍ਹਾਂ ਦੀਆਂ ਵਿਸ਼ੇਸ਼ ਮੈਡੀਕਲ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ। ਇਨ੍ਹਾਂ ’ਚ ਕਾਰਡੀਆਕ ਸਾਇੰਸ, ਨਿਊਰੋ ਸਾਇੰਸ, ਗੈਸਟਰੋ ਸਾਇੰਸ, ਰੇਨਲ, ਟਰਾਮਾ ਟਰਾਂਪਲਾਂਟ, ਮਦਰ ਐਂਡ ਚਾਈਲਡ ਕੇਅਰ ਸ਼ਾਮਲ ਹੋਣਗੇ।
ਹਸਪਤਾਲ 6000 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਹੈ।
10,000 ਤੋਂ ਵੱਧ ਕਰਮਚਾਰੀਆਂ ਅਤੇ 700 ਡਾਕਟਰਾਂ ਦੀ ਸਹੂਲਤ ਹੋਵੇਗੀ।